ਕੈਨੇਡਾ ਭੇਜਣ ਦੇ ਨਾਂ ''ਤੇ 14 ਲੱਖ ਰੁਪਏ ਤੋਂ ਵਧੇਰੇ ਦੀ ਧੋਖਾਧੜੀ

Friday, Jun 27, 2025 - 06:32 PM (IST)

ਕੈਨੇਡਾ ਭੇਜਣ ਦੇ ਨਾਂ ''ਤੇ 14 ਲੱਖ ਰੁਪਏ ਤੋਂ ਵਧੇਰੇ ਦੀ ਧੋਖਾਧੜੀ

ਲੁਧਿਆਣਾ (ਤਰੁਣ)- ਨਿਰਮਲ ਵਰਮਾ ਨਿਵਾਸੀ ਸਰਦਾਰ ਨਗਰ ਬਸਤੀ ਜੋਧੇਵਾਲ ਦੇ ਬਿਆਨ 'ਤੇ ਦਰੇਸੀ ਥਾਣੇ ਦੀ ਪੁਲਸ ਨੇ ਸੰਦੀਪ ਕੁਮਾਰ ਨਿਵਾਸੀ ਭਾਈ ਜਗਤਾ ਕਾਲੋਨੀ, ਬਰਾੜਾ, ਅੰਬਾਲਾ ਹਰਿਆਣਾ ਅਤੇ ਡਰਾਈਵਰ ਰਿੰਪੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੀੜਤ ਅਨੁਸਾਰ ਉਸ ਨੇ ਆਪਣੀ ਧੀ, ਭਤੀਜੇ ਅਤੇ ਭੈਣ ਨੂੰ ਵਿਦੇਸ਼ ਭੇਜਣ ਲਈ ਨਿਰਮਲ ਨਾਲ ਸੰਪਰਕ ਕੀਤਾ। ਉਸ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦੇ ਬਦਲੇ 14.50 ਲੱਖ ਰੁਪਏ ਦਿੱਤੇ। ਇਸ 'ਚ ਦੋਸ਼ੀ ਦਾ ਡਰਾਈਵਰ ਰਿੰਪੀ ਵੀ ਸ਼ਾਮਲ ਸੀ, ਜਿਸ ਨੇ ਉਸ ਤੋਂ ਕਈ ਵਾਰ ਪੈਸੇ ਲਏ ਹਨ।

ਪੀੜਤ ਦਾ ਕਹਿਣਾ ਹੈ ਕਿ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਨਾ ਤਾਂ ਦੋਸ਼ੀ ਨਿਰਮਲ ਨੇ ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੇ ਪੀੜਤ ਨਾਲ ਧੋਖਾਧੜੀ ਕੀਤੀ ਹੈ ਅਤੇ 14.50 ਲੱਖ ਰੁਪਏ ਹੜੱਪ ਲਏ ਹਨ। ਪੁਲਸ ਦੋਸ਼ੀ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦਾ ਦੇਹਾਂਤ, ਅੰਮ੍ਰਿਤਸਰ 'ਚ ਲਏ ਆਖਰੀ ਸਾਹ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News