UK ਭੇਜਣ ਦੇ ਨਾਂ ''ਤੇ 25 ਲੱਖ ਲੈ ਕੇ ਬਣਾ''ਤੇ ਨਕਲੀ Document, ਮਾਮਲਾ ਦਰਜ
Sunday, Mar 30, 2025 - 02:47 PM (IST)

ਲੁਧਿਆਣਾ (ਗੌਤਮ)- ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮਾਲੇਰਕੋਟਲਾ ਵਾਸੀ ਅਬਦੁਲ ਮਜੀਦ ਦੇ ਬਿਆਨਾਂ ’ਤੇ ਪੁਲਸ ਨੇ ਮੇਘਾ ਸੂਦ, ਮਿੱਤਰਾ ਇਮੀਗ੍ਰੇਸ਼ਨ ਦੀ ਰੇਨੂੰ ਸੂਦ ਅਤੇ ਹੋਮਲੈਂਡ ਇਮੀਗ੍ਰੇਸ਼ਨ ਦੇ ਨਵਪ੍ਰੀਤ ਸਿੰਘ ਖਿਲਾਫ ਸਾਜ਼ਿਸ਼ ਤਹਿਤ ਜਾਅਲੀ ਦਸਤਾਵੇਜ਼ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਵਿਦੇਸ਼ 'ਚ ਕੰਮ ਕਰਦੇ ਪੰਜਾਬੀ ਨੂੰ ਛੁੱਟੀ ਮੰਗਣਾ ਪੈ ਗਿਆ ਮਹਿੰਗਾ, ਕੰਪਨੀ ਨੇ ਘਰ ਦੀ ਬਜਾਏ ਭੇਜ'ਤਾ ਜੇਲ੍ਹ
ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਉਕਤ ਮੁਲਜ਼ਮ ਨੂੰ ਯੂ.ਕੇ. ਦਾ ਵੀਜ਼ਾ ਲਵਾਉਣ ਲਈ 25 ਲੱਖ 50 ਹਜ਼ਾਰ ਰੁਪਏ ਦਿੱਤੇ ਸਨ ਪਰ ਮੁਲਜ਼ਮ ਨੇ ਉਸ ਲਈ ਜਾਅਲੀ ਦਸਤਾਵੇਜ਼ ਤਿਆਰ ਕਰ ਲਏ। ਪਤਾ ਲੱਗਣ ’ਤੇ ਉਸ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮਾਂ ਨੇ ਲੱਖਾਂ ਰੁਪਏ ਲੈ ਕੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e