'ਜਹਾਜ਼' ਖਰੀਦਣ ਲਈ ਲੋਨ ਦਿਵਾਉਣ ਦੇ ਨਾਂ 'ਤੇ ਮਾਰੀ 80 ਲੱਖ ਦੀ ਠੱਗੀ, ਮਾਮਲਾ ਦਰਜ

Thursday, Jan 25, 2024 - 01:50 AM (IST)

'ਜਹਾਜ਼' ਖਰੀਦਣ ਲਈ ਲੋਨ ਦਿਵਾਉਣ ਦੇ ਨਾਂ 'ਤੇ ਮਾਰੀ 80 ਲੱਖ ਦੀ ਠੱਗੀ, ਮਾਮਲਾ ਦਰਜ

ਚੰਡੀਗੜ੍ਹ (ਸੁਸ਼ੀਲ) : ਜਹਾਜ਼ ਖਰੀਦਣ ਲਈ 8 ਕਰੋੜ ਰੁਪਏ ਦਾ ਲੋਨ ਦਿਵਾਉਣ ਦੇ ਨਾਂ ’ਤੇ ਸੈਕਟਰ-44 ਸਥਿਤ ਪੋਲੀਨੇਸ਼ੀਆ ਮੈਰੀਟਾਈਮ ਪ੍ਰਾਈਵੇਟ ਲਿਮਟਿਡ ਕੰਪਨੀ ਤੋਂ ਮੋਹਾਲੀ ਦੇ ਇਕ ਵਿਅਕਤੀ ਨੇ 80 ਲੱਖ ਰੁਪਏ ਦੀ ਠੱਗੀ ਕੀਤੀ ਹੈ। ਪੈਸੇ ਲੈਣ ਤੋਂ ਬਾਅਦ ਮੁਲਜ਼ਮ ਨੇ ਸ਼ਿਕਾਇਤਕਰਤਾ ਸੁਨੀਲ ਕੁਮਾਰ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਸੁਨੀਲ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸੁਨੀਲ ਦੀ ਸ਼ਿਕਾਇਤ ’ਤੇ ਸੈਕਟਰ-39 ਥਾਣਾ ਪੁਲਸ ਨੇ ਮੋਹਾਲੀ ਸਥਿਤ ਫਿਨਟ੍ਰੇਡ ਕੰਸਲਟੈਂਸੀ ਦੇ ਗੁਰਦੀਪ ਸਿੰਘ ਖ਼ਿਲਾਫ਼ ਧੋਖਾਦੇਹੀ ਅਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਰਿਕਾਰਡ 6 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਐੱਮ.ਸੀ. ਮੈਰੀਕਾਮ ਨੇ ਬਾਕਸਿੰਗ 'ਚੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਸ਼ਿਕਾਇਤਕਰਤਾ ਸੁਨੀਲ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸੈਕਟਰ-44 ਸਥਿਤ ਪੋਲੀਨੇਸ਼ੀਆ ਮੈਰੀਟਾਈਮ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਅਧਿਕਾਰਤ ਪ੍ਰਤੀਨਿਧੀ ਹੈ। ਕੰਪਨੀ ਨੇ ਜਹਾਜ਼ ਖ੍ਰੀਦਣ ਲਈ 8 ਕਰੋੜ ਰੁਪਏ ਦਾ ਲੋਨ ਲੈਣਾ ਸੀ। ਲੋਨ ਲੈਣ ਲਈ ਉਸ ਨੇ ਏਜੰਟ ਰਾਜੀਵ ਕੁਮਾਰ ਨਾਲ ਸੰਪਰਕ ਕੀਤਾ। ਰਾਜੀਵ ਕੁਮਾਰ ਨੇ ਕਿਹਾ ਕਿ ਉਹ 8 ਕਰੋੜ ਰੁਪਏ ਦਾ ਲੋਨ ਨਹੀਂ ਦਿਵਾ ਸਕਦਾ। ਉਸ ਨੇ ਲੋਨ ਦਿਵਾਉਣ ਲਈ ਮੋਹਾਲੀ ਸਥਿਤ ਫਿਨਟ੍ਰੇਡ ਕੰਸਲਟੈਂਸੀ ਦੇ ਗੁਰਦੀਪ ਸਿੰਘ ਨਾਲ ਮੁਲਾਕਾਤ ਕਰਵਾਈ।

ਇਹ ਵੀ ਪੜ੍ਹੋ- ਪਾਰਲਰ 'ਚ ਕੰਮ ਕਰਦੀ ਕੁੜੀ ਨੂੰ ਮਾਲਕਣ ਦੇ ਮੁੰਡੇ ਨੇ ਨਸ਼ੀਲਾ ਪਦਾਰਥ ਖੁਆ ਕੇ ਬਣਾਇਆ ਹਵਸ ਦਾ ਸ਼ਿਕਾਰ

5 ਮਾਰਚ 2019 ਨੂੰ ਸੁਨੀਲ ਕੁਮਾਰ ਅਤੇ ਗੁਰਦੀਪ ਵਿਚਕਾਰ ਮੀਟਿੰਗ ਹੋਈ। ਗੁਰਦੀਪ ਨੇ ਕਿਹਾ ਕਿ ਉਹ 8 ਕਰੋੜ ਰੁਪਏ ਦਾ ਲੋਨ ਨੇਵਲਸ ਕੰਪਨੀ ਲਿਮਟਿਡ ਥਾਈਲੈਂਡ ਤੋਂ ਦਿਵਾ ਦੇਵੇਗਾ। 8 ਕਰੋੜ ਦਾ ਲੋਨ ਦਿਵਾਉਣ ਲਈ ਗੁਰਦੀਪ ਨੇ ਉਸ ਤੋਂ 80 ਲੱਖ ਰੁਪਏ ਮੰਗੇ। ਸੁਨੀਲ ਕੁਮਾਰ ਰੁਪਏ ਦੇਣ ਲਈ ਰਾਜ਼ੀ ਹੋ ਗਿਆ। ਪੈਸੇ ਲੈਣ ਤੋਂ ਬਾਅਦ ਗੁਰਦੀਪ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਜਦੋਂ ਸ਼ਿਕਾਇਤਕਰਤਾ ਗੁਰਦੀਪ ਦੀ ਕੰਪਨੀ ਵਿਚ ਗਿਆ ਤਾਂ ਉਸ ਨੂੰ ਉੱਥੇ ਕੋਈ ਨਹੀਂ ਮਿਲਿਆ। ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ 80 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਮੁਲਜ਼ਮ ਗੁਰਦੀਪ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਸਿੱਪੀ ਗਿੱਲ ਨਾਲ ਕੈਨੇਡਾ 'ਚ ਵਾਪਰਿਆ ਭਿਆਨਕ ਹਾਦਸਾ, ਆਫ-ਰੋਡਿੰਗ ਦੌਰਾਨ ਪਲਟੀ ਉਸ ਦੀ 'Rubicon'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News