ਅਨਪੜ੍ਹਤਾ ਦਾ ਫਾਇਦਾ ਉਠਾ ਕੇ ਧੋਖੇ ਨਾਲ ਹੜੱਪੇ 4 ਲੱਖ, ਮਾਮਲਾ ਦਰਜ

Sunday, May 10, 2026 - 06:38 PM (IST)

ਅਨਪੜ੍ਹਤਾ ਦਾ ਫਾਇਦਾ ਉਠਾ ਕੇ ਧੋਖੇ ਨਾਲ ਹੜੱਪੇ 4 ਲੱਖ, ਮਾਮਲਾ ਦਰਜ

ਮੋਗਾ (ਆਜ਼ਾਦ)- ਮੋਗਾ ਪੁਲਸ ਵਲੋਂ ਪਿੰਡ ਜੈਮਲਵਾਲਾ ਨਿਵਾਸੀ ਸੁਖਦੇਵ ਸਿੰਘ ਦੀ ਅਨਪੜ੍ਹਤਾ ਦਾ ਫਾਇਦਾ ਉਠਾਉਂਦੇ ਹੋਏ ਇਕ ਵਿਅਕਤੀ ਵੱਲੋਂ ਉਸ ਦੇ 4 ਲੱਖ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਦੇ ਬਾਅਦ ਬਾਘਾ ਪੁਰਾਣਾ ਪੁਲਸ ਵੱਲੋਂ ਸੁਖਦੇਵ ਸਿੰਘ ਦੇ ਬਿਆਨਾਂ ’ਤੇ ਬੂਟਾ ਸਿੰਘ ਨਿਵਾਸੀ ਪਿੰਡ ਜੈਮਲਵਾਲਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। 

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੁਖਦੇਵ ਸਿੰਘ ਨੇ ਕਿਹਾ ਕਿ ਬੂਟਾ ਸਿੰਘ ਨੇ ਮੇਰੇ ਹੱਕ ਵਿਚ ਵੱਖ-ਵੱਖ ਸਮੇਂ ਵੱਖ-ਵੱਖ ਜ਼ਮੀਨਾਂ ਦੇ ਇਕਰਾਰਨਾਮੇ ਕਰਵਾ ਕੇ 12 ਲੱਖ 25 ਹਜ਼ਾਰ ਰੁਪਏ ਗਵਾਹਾਂ ਦੀ ਹਾਜ਼ਰੀ ਵਿਚ ਦਿੱਤੇ ਸਨ ਪਰ ਮੇਰੀ ਅਨਪੜ੍ਹਤਾ ਦਾ ਫਾਇਦਾ ਉਠਾ ਕੇ ਅਤੇ ਵਿਸ਼ਵਾਸ਼ ਵਿਚ ਲੈਕੇ ਮੈਂਨੂੰ ਧੋਖੇ ਵਿਚ ਰੱਖਿਆ ਅਤੇ 4 ਲੱਖ ਰੁਪਏ ਵਾਪਸ ਨਾ ਕੀਤੇ। 

ਇਸ ਤਰ੍ਹਾਂ ਮੇਰੇ ਨਾਲ ਧੋਖਾ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਦੇ ਆਦੇਸ਼ਾਂ ’ਤੇ ਇਸ ਦੀ ਜਾਂਚ ਡੀ. ਐੱਸ. ਪੀ. ਹੈੱਡ ਕੁਆਰਟਰ ਵੱਲੋਂ ਕੀਤੀ ਗਈ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ਉਪਰੰਤ ਕਥਿਤ ਮੁਲਜਮ ਬੂਟਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬਾਘਾ ਪੁਰਾਣਾ ਪੁਲਸ ਕਥਿਤ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ।
 


author

shivani attri

Content Editor

Related News