ਨੌਜਵਾਨ ਨੂੰ ਮੋਟਰ ’ਤੇ ਪਾਣੀ ਪੀਣਾ ਪਿਆ ਮਹਿੰਗਾ, ਲੁਟੇਰੇ ਮੋਟਰਸਾਈਕਲ ਲੈ ਕੇ ਹੋਏ ਰਫੂਚੱਕਰ
Saturday, Jun 20, 2026 - 06:15 PM (IST)
ਮੋਗਾ (ਆਜ਼ਾਦ)-ਮੋਗਾ ਜ਼ਿਲੇ ਦੇ ਪਿੰਡ ਚੂਹੜਚੱਕ ਦੇ ਨਿਵਾਸੀ ਛੁਪਿੰਦਰ ਸਿੰਘ ਨੂੰ ਸੜਕ ਕਿਨਾਰੇ ਮੋਟਰ ਤੋਂ ਪਾਣੀ ਪੀਣਾ ਉਸ ਸਮੇਂ ਬੇਹੱਦ ਮਹਿੰਗਾ ਪੈ ਗਿਆ, ਜਦੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਰਫ਼ੂਚੱਕਰ ਹੋ ਗਏ। ਇਸ ਸਬੰਧ ’ਚ ਥਾਣਾ ਮਹਿਣਾ ਦੀ ਪੁਲਸ ਵੱਲੋਂ ਛੁਪਿੰਦਰ ਸਿੰਘ ਨਿਵਾਸੀ ਪਿੰਡ ਡਾਲਾ ਹਾਲ ਆਬਾਦ ਚੂਹੜਚੱਕ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹਨੇਰੀ-ਤੂਫਾਨ ਦਾ ਯੈਲੋ ਅਲਰਟ, ਕਈ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਦੀ ਸੰਭਾਵਨਾ
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਗੁਰਭੇਜ ਸਿੰਘ ਨੇ ਦੱਸਿਆ ਕਿ ਪੀੜਤ ਛੁਪਿੰਦਰ ਸਿੰਘ ਮੁਤਾਬਕ 19 ਜੂਨ ਦੀ ਸਵੇਰ ਨੂੰ ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ, ਤਾਂ ਉਸ ਨੇ ਪਿੰਡ ਮਹਿਮੇਵਾਲਾ ਦੇ ਕੋਲ ਇਕ ਮੋਟਰ ਕੋਲ ਆਪਣਾ ਵ੍ਹੀਕਲ ਰੋਕਿਆ। ਉਹ ਮੋਟਰਸਾਈਕਲ ’ਚ ਚਾਬੀ ਲੱਗੀ ਛੱਡ ਕੇ ਖ਼ੁਦ ਪਾਣੀ ਪੀਣ ਲੱਗ ਪਿਆ।
ਇਹ ਵੀ ਪੜ੍ਹੋ-ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ! 24 ਤੋਂ 26 ਜੂਨ ਤੱਕ ਹੋ ਗਿਆ ਨਵਾਂ ਐਲਾਨ
ਇਸੇ ਦੌਰਾਨ ਉਥੇ ਆਏ ਦੋ ਅਣਪਛਾਤੇ ਨੌਜਵਾਨ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਉਸ ਦਾ ਮੋਟਰਸਾਈਕਲ ਸਟਾਰਟ ਕਰਕੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਛੁੱਟੀਆਂ ਦਾ ਬਦਲਿਆ ਸ਼ੈਡਿਊਲ, ਹੁਣ ਇਹ ਦਿਨ ਬੰਦ ਰਹਿਣਗੀਆਂ ਦੁਕਾਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
