ਜਿਸ ਮਿੱਟੀ ''ਚ RSS ਦੇ ਦੇਸ਼ਭਗਤ ਸਵੈਸੇਵਕਾਂ ਦਾ ਲਹੂ ਡਿੱਗਿਆ, ਉਹ ਮੇਰੇ ਲਈ ਤੀਰਥ ਦੇ ਸਮਾਨ ਹੈ: ਤਰੁਣ ਚੁਘ
Thursday, Jun 25, 2026 - 06:56 PM (IST)
ਚੰਡੀਗੜ੍ਹ/ਮੋਗਾ- ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁਘ ਨੇ ਪਾਕਿਸਤਾਨ ਪ੍ਰਾਯੋਜਿਤ ਆਤੰਕਵਾਦੀਆਂ ਦੀਆਂ ਗੋਲ਼ੀਆਂ ਦਾ ਸ਼ਿਕਾਰ ਹੋਏ 25 ਰਾਸ਼ਟਰੀ ਸਵੈਸੇਵਕ ਸੰਘ (RSS) ਦੇ ਸਵੈਸੇਵਕਾਂ ਨੂੰ ਭਾਵਭੀਨੀ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਆਰ. ਐੱਸ. ਐੱਸ. ਨੇ ਸਦਾ ਪੰਜਾਬ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ। ਉਸ ਸਥਾਨ 'ਤੇ ਆਯੋਜਿਤ ਸਵੈਸੇਵਕਾਂ ਦੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਜਿੱਥੇ ਹੋਏ ਕਤਲੇਆਮ 'ਚ 25 ਸਵੈਸੇਵਕ ਸ਼ਹੀਦ ਹੋਏ ਸਨ ਅਤੇ 30 ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ, ਚੁਘ ਨੇ ਉਨ੍ਹਾਂ ਸਵੈਸੇਵਕਾਂ ਨੂੰ ਨਮਨ ਕੀਤਾ, ਜਿਨ੍ਹਾਂ ਨੇ ਗੋਲ਼ੀਆਂ ਅਤੇ ਜਾਨ ਦੇ ਖ਼ਤਰੇ ਦੇ ਬਾਵਜੂਦ ਕਦੇ ਵੀ ਪੰਜਾਬੀਅਤ ਅਤੇ ਰਾਸ਼ਟਰੀ ਗੌਰਵ ਦੀ ਭਾਵਨਾ ਨੂੰ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਵਿਰੁੱਧ ਇਕ ਘਿਨਾਉਣਾ ਅਪਰਾਧ ਸੀ, ਜਦੋਂ ਨਿਹੱਥੇ ਅਤੇ ਬੇਗੁਨਾਹ ਲੋਕਾਂ ਨੂੰ ਉਸ ਵੇਲੇ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ, ਜਦੋਂ ਉਹ ਪੰਜਾਬ ਦੀ ਪਵਿੱਤਰ ਧਰਤੀ 'ਤੇ ਰਾਸ਼ਟਰ ਦੀ ਮੰਗਲਕਾਮਨਾ ਲਈ ਅਰਦਾਸ ਕਰ ਰਹੇ ਸਨ।
ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ
ਚੁਘ ਨੇ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਪੰਜਾਬ 'ਚ ਸੌਹਾਰਦ, ਸ਼ਾਂਤੀ ਅਤੇ ਸਮਾਜਿਕ ਸਮਰਸਤਾ ਬਣਾਈ ਰੱਖਣ ਵਿੱਚ ਆਰ. ਐੱਸ. ਐੱਸ. ਦੇ ਯੋਗਦਾਨ ਦੀ ਸ਼ਲਾਘਾ ਰਦਿਆਂ ਕਿਹਾ ਕਿ ਪੰਜਾਬ ਦੀ ਏਕਤਾ, ਅਖੰਡਤਾ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਆਰ. ਐੱਸ. ਐੱਸ. ਦੇ ਬਲਿਦਾਨ ਅਤੇ ਯੋਗਦਾਨ ਨੂੰ ਦੇਸ਼ ਸਦਾ ਸਤਿਕਾਰ ਨਾਲ ਯਾਦ ਰੱਖੇਗਾ। ਅੱਜ ਪੰਜਾਬ ਦੇ ਮੋਗਾ 'ਚ 25 ਜੂਨ 1989 ਦੇ ਕਾਤਲਾਨਾ ਅੱਤਵਾਦੀ ਹਮਲੇ 'ਚ ਬਲਿਦਾਨ ਦੇਣ ਵਾਲੇ ਅਮਰ ਸਵੈਸੇਵਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦਾ ਸੌਭਾਗ ਪ੍ਰਾਪਤ ਹੋਇਆ।
ਆਪਣੇ ਪਿਆਰਿਆਂ ਦੇ ਬਲਿਦਾਨ ਮਗਰੋਂ ਵੀ ਰਾਸ਼ਟਰੀ ਸਵੈਸੇਵਕ ਸੰਘ ਪ੍ਰਤੀ ਉਨ੍ਹਾਂ ਦਾ ਅਟੱਲ ਵਿਸ਼ਵਾਸ, ਸਮਰਪਣ ਅਤੇ ਸੰਗਠਨ ਦੇ ਸੰਸਕਾਰਾਂ ਪ੍ਰਤੀ ਨਿਸ਼ਠਾ ਸਾਡੇ ਸਭ ਲਈ ਬੇਹੱਦ ਪ੍ਰੇਰਣਾਦਾਇਕ ਹੈ। ਉਨ੍ਹਾਂ ਦਾ ਜੀਵਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਰਾਸ਼ਟਰ ਸੇਵਾ ਦਾ ਸੰਕਲਪ ਕਿਸੇ ਵੀ ਵਿਰੋਧੀ ਪਰਿਸਥਿਤੀ ਵਿੱਚ ਡਗਮਗਾਉਂਦਾ ਨਹੀਂ।
ਚੁਘ ਨੇ ਅਮਰ ਬਲਿਦਾਨੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਸ਼ਹੀਦ ਅਤੇ ਤਪਸਵੀ ਪਰਿਵਾਰਾਂ ਨੂੰ ਸ਼ਤ-ਸ਼ਤ ਨਮਨ ਕੀਤਾ ਅਤੇ ਕਿਹਾ ਕਿ ਪੰਜਾਬ ਦੀ ਸ਼ਾਂਤੀ, ਤਰੱਕੀ, ਭਾਈਚਾਰੇ ਅਤੇ ਰਾਸ਼ਟਰ ਨਿਰਮਾਣ ਵਿੱਚ ਆਰ. ਐੱਸ. ਐੱਸ. ਦੀ ਅਗਵਾਈ ਭੂਮਿਕਾ ਸਾਡੇ ਸਭ ਲਈ ਪ੍ਰੇਰਣਾਸਰੋਤ ਹੈ। ਚੁਘ ਨੇ ਕਿਹਾ ਕਿ 25 ਜੂਨ 1989 ਦੇ ਉਸ ਮਹਾਨ ਬਲਿਦਾਨ ਨੂੰ ਨਾ ਅਸੀਂ ਭੁੱਲੇ ਹਾਂ, ਨਾ ਭੁੱਲਾਂਗੇ, ਨਾ ਹੀ ਭੁਲਾਉਣ ਦੇਵਾਂਗੇ ਅਤੇ ਨਾ ਹੀ ਉਸਨੂੰ ਕਦੇ ਭੁਲਾਇਆ ਜਾ ਸਕਦਾ ਹੈ। ਪੰਜਾਬੀ ਭਾਈਚਾਰੇ ਦੀ ਮਜ਼ਬੂਤੀ ਹੀ ਸਾਡੀ ਤਾਕਤ ਹੈ ਅਤੇ ਇਸਨੂੰ ਕਿਸੇ ਵੀ ਕੀਮਤ ‘ਤੇ ਕਮਜ਼ੋਰ ਨਹੀਂ ਹੋਣ ਦੇਵਾਂਗੇ।
ਮੋਗਾ ਸਥਿਤ ਸ਼ਹੀਦੀ ਪਾਰਕ ਵਿੱਚ ਆਯੋਜਿਤ ਸ਼ਰਧਾਂਜਲੀ ਸਮਾਰੋਹ ਦੇ ਸ਼ੁਰੂ ਵਿੱਚ ਸੰਘ ਦੇ ਸੀਨੀਅਰ ਪ੍ਰਚਾਰਕ ਵੱਲੋਂ ਓਜਸਵੀ ਅਤੇ ਭਾਵਪੂਰਨ ਬੌਧਿਕ ਪੇਸ਼ ਕੀਤਾ ਗਿਆ, ਜਿਸ ਵਿੱਚ 25 ਜੂਨ 1989 ਦੀ ਉਸ ਦਿਲ ਦਹਿਲਾ ਦੇਣ ਵਾਲੀ ਘਟਨਾ ਅਤੇ ਉਸਦੇ ਸਮੂਹ ਘਟਨਾਕ੍ਰਮ ਦਾ ਮਾਰਮਿਕ ਚਿੱਤਰਣ ਕੀਤਾ ਗਿਆ। ਮੌਜੂਦ ਸਭ ਨੇ ਬਹੁਤ ਗੰਭੀਰਤਾ ਅਤੇ ਸ਼ਰਧਾ ਨਾਲ ਇਸ ਬੌਧਿਕ ਨੂੰ ਸੁਣਿਆ।
ਇਹ ਵੀ ਪੜ੍ਹੋ: BBMB ਵੱਲੋਂ ਭਾਖੜਾ ਡੈਮ ਬਾਰੇ ਨਵੀਂ ਅਪਡੇਟ ਜਾਰੀ! 24 ਘੰਟਿਆਂ 'ਚ ਪਾਣੀ ਦਾ ਪੱਧਰ ਪਹੁੰਚਿਆ...
ਇਸ ਮੌਕੇ ਸੰਘ ਅਤੇ ਸਮਾਜਿਕ ਜੀਵਨ ਨਾਲ ਜੁੜੀਆਂ ਕਈ ਮਾਣਯੋਗ ਹਸਤੀਆਂ ਮੌਜੂਦ ਰਹੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਸੰਘ ਦੇ ਪ੍ਰਮੁੱਖ ਅਧਿਕਾਰੀ ਰਾਮਗੋਪਾਲ, ਅਨਿਲ ਬੰਸਲ, ਸ਼੍ਰੀ ਹਰਜੋਤ ਕਮਲ, ਵਿਜੈ ਕੌਸ਼ਿਕ, ਸ਼੍ਰੀ ਅਭਿਸ਼ੇਕ ਜਿੰਦਲ, ਸ਼੍ਰੀ ਰਾਹੁਲ ਗਰਗ, ਸ਼੍ਰੀ ਉਮਾਕਾਂਤ, ਦੇਵ ਪ੍ਰਿਆ, ਸ਼੍ਰੀ ਜਵਾਲਾ ਪ੍ਰਸਾਦ, ਰਾਮਪਾਲ ਜੀ, ਸੰਜੀਵ ਅਗਰਵਾਲ, ਰਾਕੇਸ਼ ਗੁਪਤਾ, ਵੀਰੇਂਦਰ ਸਿੰਗਲਾ, ਸ਼੍ਰੀ ਮੋਹਨ ਲਾਲ ਸੇਠੀ, ਸ਼੍ਰੀ ਗੌਰਵ ਬੰਸਲ, ਬਰਾਈਟ ਅਰੋੜਾ,ਰਾਜੀਵ ਸ਼ਰਮਾ ‘ਡਿੰਪੀ, ਸਨੇਸ਼ ਸੂਰੀ, ਗੌਰਵ ਭਾਟੀਆ, ਵਰੁਣ ਅਰੋੜਾ, ਸ਼੍ਰੀ ਰਣਦੀਪ ਦਯੋਲ ਅਤੇ ਅਮਨ ਥਾਪਰ ਸ਼ਾਮਲ ਸਨ। ਸਾਰਾ ਮਾਹੌਲ ਦੇਸ਼ਭਗਤੀ ਅਤੇ ਭਾਵਨਾਵਾਂ ਨਾਲ ਓਤ-ਪੋਤ ਸੀ। ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਮੋਗਾ ਸ਼ਾਖਾ ਦੇ ਸ਼ਹੀਦ ਅਮਰ ਰਹਿਣ ਦੇ ਗੂੰਜਦਾਰ ਨਾਅਰੇ ਲੱਗ ਰਹੇ ਸਨ। ਸਮਾਗਮ ਵਿੱਚ 1989 ਦੇ ਸ਼ਹੀਦ ਪਰਿਵਾਰ ਵੀ ਸ਼ਾਮਲ ਹੋਏ।
ਇਹ ਵੀ ਪੜ੍ਹੋ: ਪੰਜਾਬ: ਲੱਗੀਆਂ ਵੱਡੀਆਂ ਪਾਬੰਦੀਆਂ! 23 ਅਗਸਤ ਤੱਕ ਹੁਕਮ ਹੋ ਗਏ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
