ਵਿਦੇਸ਼ ਭੇਜਣ ਦੇ ਨਾਮ ''ਤੇ ਠੱਗੇ ਲੱਖਾਂ ਰੁਪਏ, ਮਾਮਲਾ ਦਰਜ

11/14/2019 7:11:59 PM

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ): ਸ਼ਹਿਰ ਦੇ 3 ਨੌਜਵਾਨਾਂ ਨੂੰ ਜਰਮਨ ਭੇਜਣ ਦਾ ਝਾਂਸਾ ਦੇ ਕੇ 21 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਰ ਪੁਲਸ ਨੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਬਠਿੰਡਾ ਜ਼ਿਲੇ ਦੇ ਮੌੜ ਮੰਡੀ ਨਿਵਾਸੀ ਗੁਰਪ੍ਰੀਤ ਸਿੰਘ ਪੁੱਤਰ ਠਾਕੁਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਭੇਜ ਸਿੰਘ, ਭਾਣਜਾ ਮੁਕਲਜੀਤ ਸਿੰਘ ਤੇ ਉਨ੍ਹਾਂ ਦਾ ਦੋਸਤ ਜਗਸੀਰ ਸਿੰਘ ਵਿਦੇਸ਼ ਜਾਣਾ ਚਾਹੁੰਦੇ ਸੀ। ਇਸ ਸਬੰਧ 'ਚ ਉਨ੍ਹਾਂ ਦੀ ਪਿੰਡ ਰੁਪਾਣਾ (ਸ੍ਰੀ ਮੁਕਤਸਰ ਸਾਹਿਬ) ਨਿਵਾਸੀ ਮਨਪ੍ਰੀਤ ਸਿੰਘ ਤੇ ਰਾਜਵਿੰਦਰ ਸਿੰਘ ਨਾਲ ਗੱਲਬਾਤ ਹੋਈ।

ਜਿਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਕਾਫ਼ੀ ਜਾਣ-ਪਛਾਣ ਹੈ ਅਤੇ ਉਹ ਉਨ੍ਹਾਂ ਨੂੰ ਜਰਮਨ ਭੇਜ ਦੇਣਗੇ। ਉਨ੍ਹਾਂ ਦੋਵਾਂ ਨੇ ਉਸ ਦੇ ਪੁੱਤਰ, ਭਾਣਜੇ ਤੇ ਉਨ੍ਹਾਂ ਦੇ ਦੋਸਤ ਤੋਂ ਜਰਮਨ ਭੇਜਣ ਦਾ ਝਾਂਸਾ ਦੇ ਕੇ 21 ਲੱਖ 70 ਹਜ਼ਾਰ 304 ਰੁਪਏ ਲੈ ਲਏ ਤੇ ਬਾਅਦ 'ਚ ਨਾ ਤਾਂ ਜਰਮਨ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਵਾਰ-ਵਾਰ ਪੈਸੇ ਮੰਗਣ 'ਤੇ ਉਹ ਟਾਲ ਮਟੋਲ ਕਰਦੇ ਰਹੇ। ਜਿਸ ਤੇ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਿੱਤੀ। ਓਧਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਸੀਨੀਅਰ ਕਪਤਾਨ ਪੁਲਸ ਸ੍ਰੀ ਮੁਕਤਸਰ ਸਾਹਿਬ ਦੀ ਹਦਾਇਤ 'ਤੇ ਕਰਵਾਈ ਕਰਦਿਆਂ ਪੜਤਾਲ ਉਪਰੰਤ ਮਨਪ੍ਰੀਤ ਸਿੰਘ ਉਰਫ਼ ਅਮਨਾ ਪੁੱਤਰ ਜਰਨੈਲ ਸਿੰਘ ਤੇ ਰਾਜਵਿੰਦਰ ਸਿੰਘ ਉਰਫ਼ ਭੂੰਡੀ ਪੁੱਤਰ ਬਲਜਿੰਦਰ ਸਿੰਘ ਵਾਸੀਆਨ ਪਿੰਡ ਰੁਪਾਣਾ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਜਦਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।


Related News