ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ
Sunday, Jul 21, 2019 - 06:29 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਵਿਅਕਤੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 14 ਲੱਖ 27 ਹਜ਼ਾਰ ਰੁਪਿਆਂ ਦੀ ਠੱਗੀ ਮਾਰਨ 'ਤੇ ਇਕ ਔਰਤ ਵਿਰੁੱਧ ਥਾਣਾ ਸਿਟੀ 1 ਮਾਲੇਰਕੋਟਲਾ ਵਿਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਮੁਦੱਈ ਲਖਵੀਰ ਸਿੰਘ ਵਾਸੀ ਪਿੰਡ ਰਜਿੰਦਰ ਨਗਰ ਥਾਣਾ ਸਦਰ ਅਹਿਮਦਗੜ੍ਹ ਨੇ ਇਕ ਦਰਖਾਸਤ ਪੁਲਸ ਅਧਿਕਾਰੀਆਂ ਨੂੰ ਦਿੱਤੀ ਕਿ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਦੋਸ਼ਣ ਹਿਮਾਨੀ ਸ਼ਰਮਾ ਵਾਸੀ ਅੰਬਾਲਾ (ਹਰਿਆਣਾ) ਨੇ 14 ਲੱਖ 27 ਹਜ਼ਾਰ ਰੁਪਿਆਂ ਦੀ ਠੱਗੀ ਮਾਰੀ ਹੈ। ਪੁਲਸ ਨੇ ਮੁਦੱਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਦੋਸ਼ਣ ਹਿਮਾਨੀ ਸ਼ਰਮਾ ਉਕਤ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।