ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਸਡ਼ਕ ਹਾਦਸੇ ’ਚ ਮੌਤ

10/19/2018 4:54:53 AM

ਖਰਡ਼,(ਅਮਰਦੀਪ, ਰਣਬੀਰ, ਸ਼ਸ਼ੀ)– ਖਰਡ਼-ਕੁਰਾਲੀ ਕੌਮੀ ਮਾਰਗ ’ਤੇ ਹੋਏ ਸਡ਼ਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। 
ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਹੈਪੀ (25) ਵਾਸੀ ਪਿੰਡ ਧਿਆਨਪੁਰਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਖਰਡ਼ ਨੂੰ ਆ ਰਿਹਾ ਸੀ ਕਿ ਸਹੌਡ਼ਾਂ ਨੇਡ਼ੇ ਪੰਜਾਬ ਰੋਡਵੇਜ਼ ਪੱਟੀ ਡਿਪੂ ਦੀ ਬੱਸ ਨੇ ਇਕਦਮ ਬਰੇਕਾ ਮਾਰੀ ਤੇ ਮੋਟਰਸਾਈਕਲ ਸਵਾਰ ਬੱਸ ਦੇ ਪਿੱਛੇ ਟਕਰਾ ਗਿਆ ਤੇ ਗੰਭੀਰ ਫੱਟਡ਼ ਹੋ ਗਿਆ। ਬੱਸ ਕੰਡਕਟਰ ਨੇ ਦੂਜੇ ਵਾਹਨ ਵਿਚ ਫੱਟਡ਼ ਮੋਟਰਸਾਈਕਲ ਸਵਾਰ ਨੂੰ  ਸਿਵਲ ਹਸਪਤਾਲ ਖਰਡ਼ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ  ਦਿੱਤਾ। ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਇਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਆਟੋ’ਚੋਂ ਡਿਗ ਕੇ ਵਿਦਿਆਰਥੀ ਦੀ ਮੌਤ 
 ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)–ਖਰਡ਼-ਮੋਹਾਲੀ ਕੌਮੀ ਮਾਰਗ ’ਤੇ ਆਟੋ ਵਿਚੋਂ ਡਿਗ ਕੇ ਵਿਦਿਆਰਥੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਆਟੋ (ਸੀ ਐੱਚ 04 ਐੱਲ-4319) ਵਿਚ ਡੀ. ਏ. ਵੀ. ਸਕੂਲ ਸੈਕਟਰ-8 ਚੰਡੀਗਡ਼੍ ਹਦੇ ਵਿਦਿਆਰਥੀ ਆਪਣੇ-ਆਪਣੇ ਘਰ ਜਾ ਰਹੇ ਸਨ। ਆਟੋ ਚਾਲਕ ਆਟੋ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ ਤਾਂ ਮੁੰਡੀ ਖਰਡ਼ ਲਾਗੇ ਆਟੋ ਬੇਕਾਬੂ ਹੋ ਕੇ ਸਡ਼ਕ ’ਤੇ ਪਲਟ ਗਿਆ ਤੇ ਆਟੋ ਵਿਚ ਬੈਠੇ ਵਿਦਿਆਰਥੀ ਫੱਟਡ਼ ਹੋ ਗਏ।  ਇਸ ਦੌਰਾਨ ਪ੍ਰਿੰਸ ਸ਼ਰਮਾ (16) ਪੁੱਤਰ ਹਰਮੇਸ਼ ਕੁਮਾਰ ਵਾਸੀ ਵਾਰਡ ਨੰਬਰ-5 ਕੁਰਾਲੀ ਦੇ ਸਿਰ ਵਿਚ ਸੱਟ ਲੱਗਣ ਕਾਰਨ ਉਸ ਨੂੰ  ਸਿਵਲ ਹਸਪਤਾਲ ਫੇਜ਼-6 ਮੋਹਾਲੀ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਦੇਖਦਿਆਂ ਉਸ ਨੂੰ ਪੀ. ਜੀ. ਆਈ. ਚੰਡੀਗਡ਼੍ਹ ਰੈਫਰ ਕਰ ਦਿੱਤਾ ਪਰ ਉੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ।  ਪ੍ਰਿੰਸ ਸ਼ਰਮਾ 11ਵੀਂ ਜਮਾਤ ’ਚ ਪਡ਼੍ਹਾਈ ਸੀ।  ਪੁਲਸ ਨੇ ਆਟੋ ਚਾਲਕ ਅਜੇ ਸਿੰਘ ਵਾਸੀ ਚੰਡੀਗਡ਼੍ਹ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News