ਸੜਕ ​​​​​​​ ਹਾਦਸੇ ’ਚ ਸਾਬਕਾ ਸਰਪੰਚ ਦੀ ਮੌਤ

04/27/2020 2:13:01 AM

ਗਿੱਦੜਬਾਹਾ, (ਚਾਵਲਾ)- ਬਠਿੰਡਾ ਰੋਡ ’ਤੇ ਡੇਰਾ ਸੱਚਾ ਸੌਦੇ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਸਰਦਾਰਗੜ੍ਹ ਵਾਸੀ ਰਾਮ ਸਿੰਘ ਸਾਬਕਾ ਸਰਪੰਚ ਆਪਣੀ ਸਕੂੂਟਰੀ ’ਤੇ ਗਿੱਦੜਬਾਹਾ ਤੋਂ ਵਾਪਸ ਆਪਣੇ ਪਿੰਡ ਸਰਦਾਰਗੜ ਜਾ ਰਿਹਾ ਸੀ ਅਤੇ ਜਦ ਉਹ ਡੇਰਾ ਸੱਚਾ ਸੌਦੇ ਦੇ ਨਜ਼ਦੀਕ ਪੁੱਜਾ ਤਾਂ ਉਸ ਦੀ ਸਕੂਟੀ ਯੂ-ਟਰਨ ਲੈ ਰਹੀ ਟਰੈਕਟਰ-ਟਰਾਲੀ ਨਾਲ ਜਾ ਟਕਰਾਈ, ਜਿਸ ਦੇ ਚੱਲਦਿਆਂ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਗਿੱਦੜਬਾਹਾ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਰਖਵਾ ਦਿੱਤਾ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।


Bharat Thapa

Content Editor

Related News