ਚੌਂਕੀ ਇੰਚਾਰਜ ਘੁਬਾਇਆ ਨੇ ਸਾਬਕਾ ਮੈਂਬਰ ਪੰਚਾਇਤ ਨੂੰ ਬਿਨਾਂ ਕਿਸੇ ਮੁਕੱਦਮੇ ਕੀਤਾ ਗ੍ਰਿਫਤਾਰ

05/04/2020 7:18:43 PM

ਮੰਡੀ ਲਾਧੂਕਾ,(ਸੰਧੂ)- ਜਿਲ੍ਹਾ ਫ਼ਾਜ਼ਿਲਕਾ ਦੇ ਅਧੀਂਨ ਸਦਰ ਥਾਣਾ ਜਲਾਲਾਬਾਦ ਅਧੀਂਨ ਪੈਂਦੀ ਚੌਂਕੀ ਘੁਬਾਇਆ ਦੇ ਚੌਂਕੀ ਇੰਚਾਰਜ਼ ਗੁਰਿੰਦਰ ਸਿੰਘ ਵੱਲੋਂ ਬਾਹਮਣੀ ਵਾਲਾ ਦੇ ਇਕ ਵਿਅਕਤੀ ਨੂੰ ਨਜ਼ਾਇਜ਼ ਤੌਰ 'ਤੇ ਗ੍ਰਿਫ਼ਤਾਰ ਕਰਕੇ ਕਈ ਘੰਟੇ ਚੌਕੀ 'ਚ ਬੰਦ ਰੱਖਿਆ ਤੇ ਮੀਡੀਆ 'ਚ ਮਸਲਾ ਆਉਣ ਤੋਂ ਬਾਅਦ ਕਈ ਕਾਗਜ਼ਾਂ 'ਤੇ ਅੰਗੂਠੇ ਲਗਵਾ ਕੇ ਛੱਡਿਆ।
ਜਾਣਕਾਰੀ ਦਿੰਦਿਆ ਜੀਤ ਰਾਮ ਪੁੱਤਰ ਸ਼ੇਰਾ ਰਾਮ ਪਿੰਡ ਬਾਹਮਣੀ ਵਾਲਾ ਨੇ ਦੱਸਿਆ ਕਿ ਮੈਂ ਪਿੰਡ ਬਾਹਮਣੀ ਵਾਲਾ ਦਾ ਸਾਬਕਾ ਪੰਚਾਇਤ ਮੈਂਬਰ ਹਾਂ ਅਤੇ ਉਕਤ ਚੌਂਕੀ ਇੰਚਾਰਜ਼ ਗੁਰਿੰਦਰ ਸਿੰਘ ਵੱਲੋਂ ਮੈਨੂੰ ਬਿਨ੍ਹਾਂ ਕਿਸੇ ਮੁਕੱਦਮੇ ਤੋਂ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਮੈਨੂੰ ਪਿੰਡ 'ਚ ਬੇਇੱਜ਼ਤ ਕੀਤਾ ਅਤੇ ਚੌਂਕੀ 'ਚ ਲਿਆਕੇ ਕਈ ਘੰਟੇ ਬੰਦ ਰੱਖਿਆ ਅਤੇ ਪਿੱਛੇ ਆਏ ਰਿਸ਼ਤੇਦਾਰਾਂ ਨੂੰ ਵੀ ਚੌਂਕੀ 'ਚ ਨਾ ਵੜਨ ਦਿੱਤਾ ਗਿਆ।

ਕੀ ਕਹਿੰਦੇ ਹਨ ਐੱਸ. ਐੱਸ. ਪੀ. ਹਰਜੀਤ ਸਿੰਘ
ਜਦੋਂ ਉਨ੍ਹਾਂ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ 'ਚ ਹੈ ਅਤੇ ਮੈਂ ਪੜਤਾਲ ਕਰਵਾ ਰਿਹਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਕੀ ਕਹਿੰਦੇ ਹਨ ਚੌਂਕੀ ਇੰਚਾਰਜ਼ ਗੁਰਿੰਦਰ ਸਿੰਘ
ਜਦੋਂ ਚੌਂਕੀ ਇੰਚਾਰਜ਼ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਦਈ ਆਵੇਗਾ ਉਸ ਤੋਂ ਬਾਅਦ ਗੱਲ ਕਰਾਂਗੇ ਤੇ ਹੋਰ ਕੋਈ ਵੀ ਜਵਾਬ ਦੇਣ ਤੋਂ ਇੰਨਕਾਰ ਕਰ ਦਿੱਤਾ।ਦੱਸਣਯੋਗ ਹੈ ਕਿ ਉਕਤ ਪੀੜ੍ਹਤ ਜੀਤ ਰਾਮ ਸਾਬਕਾ ਪੰਚਾਇਤ ਮੈਂਬਰ ਹੈ ਤੇ ਉਸ ਨੂੰ ਸਿਰਫ਼ ਇਕ ਦਰਖਾਸਤ ਦੇ ਆਧਾਰ ਚੌਂਕੀ 'ਚ ਕਈ ਘੰਟੇ ਬੰਦ ਕਰਕੇ ਰੱਖਿਆ।


Deepak Kumar

Content Editor

Related News