ਬਠਿੰਡਾ ''ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ
Saturday, Jun 22, 2024 - 06:41 PM (IST)

ਬਠਿੰਡਾ (ਵਿਜੇ) : ਪੁਰਾਣੀ ਰੰਜਿਸ਼ ਦੇ ਚੱਲਦਿਆਂ ਪਿੰਡ ਦੇ ਕੁਝ ਵਿਅਕਤੀਆਂ ਨੇ ਸਾਬਕਾ ਸਰਪੰਚ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਲੱਤ 'ਚ ਕਈ ਗੋਲੀਆਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ। ਬੁਰੀ ਤਰ੍ਹਾਂ ਜ਼ਖਮੀ ਕੁਲਵਿੰਦਰ ਸਿੰਘ ਕਿੰਗਰਾ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਜਸਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਰਸਤੇ 'ਚ ਉਸ ਦੇ ਪਤੀ ਨੂੰ ਗੋਲੀਆਂ ਮਾਰ ਦਿੱਤੀਆਂ। ਉਸ ਨੇ ਦੱਸਿਆ ਕਿ ਉਸ ਦਾ ਪਤੀ ਕੁਲਵਿੰਦਰ ਸਿੰਘ ਆਪਣੀ ਕਾਰ ਵਿਚ ਪਿੰਡ ਕਲਿਆਣ ਸੁੱਖਾ ਤੋਂ ਭਗਤਾ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਨੂੰ ਘੇਰ ਲਿਆ ਗਿਆ ਅਤੇ ਗੋਲ਼ੀਆਂ ਮਾਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : ਮਾਝੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਘਟਨਾ, ਤਣਾਅਪੂਰਨ ਹੋਇਆ ਮਾਹੌਲ
ਰੰਜਿਸ਼ ਦੇ ਕਾਰਨ ਬਾਰੇ ਉਸ ਨੇ ਦੱਸਿਆ ਕਿ ਉਸ ਦੇ ਲੜਕੇ ਰੁਪਿੰਦਰ ਸਿੰਘ (23) ਖ਼ਿਲਾਫ਼ ਪਿੰਡ ਦੀ ਹੀ ਲੜਕੀ ਵੱਲੋਂ ਜਬਰ-ਜ਼ਿਨਾਹ ਦਾ ਕੇਸ ਦਰਜ ਕਰਵਾਇਆ ਸੀ। ਉਕਤ ਲੜਕੀ ਦਾ ਵਿਆਹ ਜਸਵੰਤ ਸਿੰਘ ਨਾਲ ਹੋ ਗਈ ਸੀ ਅਤੇ ਉਹ ਸਮਝੌਤੇ ਦੇ ਨਾਂ 'ਤੇ 20 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਜਿਸ ਨੂੰ ਦੇਣ ਤੋਂ ਉਸ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਪੁੱਤਰ ਅਜੇ ਵੀ ਜੇਲ੍ਹ ਵਿਚ ਹੈ ਅਤੇ ਕਿਹਾ ਕਿ ਅਦਾਲਤ ਜੋ ਵੀ ਫੈਸਲਾ ਕਰੇਗੀ ਉਹ ਸਵੀਕਾਰ ਕਰਨਗੇ ਪਰ ਸਮਝੌਤਾ ਨਹੀਂ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਸਾਬਕਾ ASI ਨਾਲ 13 ਸਾਲਾ ਪੋਤੇ ਨੇ ਕੀਤਾ ਵੱਡਾ ਕਾਂਡ, ਪੂਰੀ ਘਟਨਾ ਜਾਣ ਉਡਣਗੇ ਹੋਸ਼
ਸ਼ੁੱਕਰਵਾਰ ਸ਼ਾਮ ਨੂੰ ਉਕਤ ਵਿਅਕਤੀਆਂ ਨੇ ਉਸ ਦੇ ਛੋਟੇ ਲੜਕੇ ਤੀਰਥ ਸਿੰਘ (19) ਨੂੰ ਸੜਕ 'ਤੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ। ਜ਼ਖਮੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਪਿੰਡ ਤੋਂ ਭੱਜ ਰਿਹਾ ਸੀ, ਜਦੋਂ ਉਸ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਤਾਂ ਉਹ ਬੇਹੋਸ਼ ਹੋ ਗਿਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਰੌਲਾ ਪਾਉਂਦਾ ਰਿਹਾ ਕਿ ਉਸ ਦੀ ਕੁੱਟਮਾਰ ਕਿਉਂ ਕੀਤੀ ਜਾ ਰਹੀ ਹੈ ਪਰ ਮੁਲਜ਼ਮਾਂ ਨੇ ਉਸ ਦੀ ਗੱਲ ਨਹੀਂ ਸੁਣੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਦਕਿ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕਤਲ ਹੋਈ ਔਰਤ 15 ਦਿਨਾਂ ਬਾਅਦ ਦਰਬਾਰ ਸਾਹਿਬ ਤੋਂ ਜਿਊਂਦੀ ਹੋਈ ਬਰਾਮਦ