ਸਾਬਕਾ ਭਾਜਪਾ ਮੰਤਰੀ ਜਿਆਣੀ ਦਾ ਬਿਆਨ, ''ਮੇਰੇ ਤਾਰ ਪਰਮਾਤਮਾ ਨਾਲ...''
Sunday, Dec 21, 2025 - 06:11 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਭਾਜਪਾ ਮੰਤਰੀ ਸੁਰਜੀਤ ਜਿਆਣੀ ਦਾ ਇੱਕ ਅਜਿਹਾ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਵਾਇਰਲ ਹੋ ਰਹੀਆਂ ਵੀਡੀਓ ਵਿਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਉਹ ਸਿੱਧੇ ਤੌਰ 'ਤੇ ਪਰਮਾਤਮਾ ਨਾਲ ਜੁੜੇ ਹੋਏ ਹਨ। ਉਹ ਜਿਸ 'ਤੇ ਵੀ ਹੱਥ ਰੱਖਦੇ ਹਨ, ਉਹ ਵਿਧਾਇਕ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਾਵਣਾ ਦੇ ਸਿਰ 'ਤੇ ਹੱਥ ਰੱਖ ਕੇ ਗਲਤੀ ਕੀਤੀ, ਜੋ ਹੁਣ ਵਿਧਾਇਕ ਬਣ ਗਏ ਹਨ।
ਪੜ੍ਹੋ ਇਹ ਵੀ - ਪੰਜਾਬ 'ਚ ਰੂਹ ਕੰਬਾਊ ਹਾਦਸਾ! 2 ਕਾਰਾਂ ਦੀ ਭਿਆਨਕ ਟੱਕਰ, ਉੱਡੇ ਪਰਖੱਚੇ (ਵੀਡੀਓ)
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਸਿਰ 'ਤੇ ਵੀ ਆਪਣਾ ਹੱਥ ਰੱਖਿਆ ਸੀ, ਜੋ ਪਹਿਲਾਂ ਵਿਧਾਇਕ ਬਣੇ ਸਨ ਅਤੇ ਫਿਰ ਸੰਸਦ ਮੈਂਬਰ ਬਣੇ। ਉਨ੍ਹਾਂ ਨੇ ਉਸ ਦੇ ਪੁੱਤਰ ਦਵਿੰਦਰ ਘੁਬਾਇਆ ਦੇ ਸਿਰ 'ਤੇ ਵੀ ਹੱਥ ਰੱਖਿਆ ਸੀ, ਜਿਸ ਨੂੰ ਬੋਲਣਾ ਵੀ ਨਹੀਂ ਆਉਂਦਾ, ਉਹ ਵੀ ਵਿਧਾਇਕ ਬਣ ਗਿਆ। ਉਨ੍ਹਾਂ ਕਿਹਾ ਕਿ ਅੱਜ ਨਰਿੰਦਰਪਾਲ ਸਾਵਣਾ ਵਿਧਾਇਕ ਬਣ ਗਏ ਹਨ ਪਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਦੂਜੇ ਪਾਸੇ ਇਸ ਦੌਰਾਨ 'ਆਪ' ਨੇਤਾ ਪ੍ਰਿੰਸ ਖੇੜਾ ਨੇ ਮੰਨਿਆ ਕਿ ਜਦੋਂ ਮੌਜੂਦਾ 'ਆਪ' ਵਿਧਾਇਕ ਨਰਿੰਦਰਪਾਲ ਸਾਵਣਾ ਭਾਜਪਾ-ਅਕਾਲੀ ਦਲ ਸਰਕਾਰ ਵਿੱਚ ਸੁਰਜੀਤ ਜਿਆਣੀ ਦੇ ਨਾਲ ਸਨ, ਤਾਂ ਸੁਰਜੀਤ ਜਿਆਣੀ ਨੇ ਉਨ੍ਹਾਂ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ ਕਿ ਉਹ ਵਿਧਾਇਕ ਬਣ ਜਾਣਗੇ। ਅੱਜ ਉਹ ਇਸਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ।
ਪੜ੍ਹੋ ਇਹ ਵੀ - ਕਰੋੜਪਤੀ ਬਣ ਸਕਦਾ ਤੁਹਾਡਾ ਬੱਚਾ, ਸਿਖਾਓ ਇਹ ਤਰੀਕੇ, ਜ਼ਿੰਦਗੀ 'ਚ ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ
