ਵਿਦੇਸ਼ ਗਏ ਪਤੀ ਦੀ ਫੋਨ 'ਤੇ ਖੁੱਲ੍ਹੀ ਪੋਲ, ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਪਤਨੀ

07/28/2021 1:13:15 PM

ਭਦੌੜ (ਰਾਕੇਸ਼): ਕਸਬਾ ਭਦੌੜ ਦੀ ਸਰਬਜੀਤ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਭਦੌੜ ਨੇ ਅੱਜ ਆਪਣੇ ਵਿਦੇਸ਼ੀ ਲਾੜੇ ਦੇ ਖ਼ਿਲਾਫ਼ ਥਾਣਾ ਭਦੌੜ ਵਿਖੇ ਦਰਖ਼ਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।ਕਸਬਾ ਭਦੌੜ ਦੀ ਸਰਬਜੀਤ ਕੌਰ ਪੁੱਤਰੀ ਮਹਿੰਦਰ ਸਿੰਘ ਨੇ ਕਿਹਾ ਕਿ ਮੇਰਾ ਵਿਆਹ 6 ਦਸੰਬਰ 2008 ਨੂੰ ਸੰਦੀਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਪਿੰਡ ਭਾਈਰੂਪਾ ਜ਼ਿਲ੍ਹਾ (ਬਠਿੰਡਾ) ਦੇ ਨਾਲ ਵਿਆਹ ਹੋਇਆ ਸੀ ਅਤੇ ਉਸ ਤੋਂ ਬਾਅਦ ਆਈਲੈਟਸ ਕੀਤੀ ਹੋਣ ਕਾਰਨ ਮਈ 2010 ’ਚ ਅਸੀਂ ਦੋਵੇਂ ਪਤੀ-ਪਤਨੀ ਇੰਗਲੈਂਡ ਚਲੇ ਗਏ ਅਤੇ ਉਥੇ 4 ਸਾਲ ਰਹਿਣ ਦੇ ਵਿਚਕਾਰ ਹੀ ਸਾਡੇ ਘਰ ਇਕ ਪੁੱਤਰ ਨੇ ਜਨਮ ਲਿਆ ਅਤੇ ਉਸ ਤੋਂ ਬਾਅਦ 2014 ’ਚ ਮੈਂ ਅਤੇ ਮੇਰਾ ਪੁੱਤਰ ਲੋਹੜੀ ਦਾ ਤਿਉਹਾਰ ਮਨਾਉਣ ਦੇ ਲਈ ਆਪਣੇ ਪਿੰਡ ਵਾਪਸ ਆ ਗਏ ਅਤੇ ਉਸ ਤੋਂ ਬਾਅਦ ਮੇਰਾ ਪਤੀ ਸੰਦੀਪ ਸਿੰਘ ਵੀ ਇੰਗਲੈਂਡ ਤੋਂ 9 ਮਹੀਨੇ ਬਾਅਦ ਵਾਪਸ ਆ ਗਿਆ ਅਤੇ ਆਪਣੇ ਸਹੁਰੇ ਪਰਿਵਾਰ ਪੂਰਾ ਇਕ ਸਾਲ ਦੋਵੇਂ ਇਕੱਠੇ ਰਹੇ ਅਤੇ ਉਸ ਤੋਂ ਬਾਅਦ ਮੇਰੇ ਪਤੀ ਸੰਦੀਪ ਸਿੰਘ ਨੇ 2016 ’ਚ ਸਾਇਪਰਸ ਵਿਖੇ ਜਾਣ ਦੇ ਲਈ ਸਲਾਹ ਮਸ਼ਵਰਾ ਕੀਤਾ ਤਾਂ ਮੇਰੇ ਪੇਕੇ ਪਰਿਵਾਰ ਨੇ ਕੁੱਲ 6 ਲੱਖ ਰੁਪਏ ਦੇ ਕੇ ਸਾਇਪਰਸ ਭੇਜ ਦਿੱਤਾ।

ਸਾਇਪਰਸ ਜਾਣ ਮਗਰੋਂ ਮੇਰਾ ਪਤੀ ਸੰਦੀਪ ਸਿੰਘ ਮੈਨੂੰ ਸਾਇਪਰਸ ਲਿਜਾਣ ਦੇ ਲਈ ਲਾਅਰੇ ਲਾਉਂਦਾ ਰਿਹਾ ਅਤੇ ਉਸ ਨੇ ਮੈਨੂੰ ਇਕ ਪੁਰਾਣਾ ਮੋਬਾਇਲ ਭੇਜਿਆ ਜਿਸ ਨੂੰ ਅਸੀਂ ਠੀਕ ਕਰਵਾਉਣ ਦੇ ਲਈ ਮੋਬਾਇਲ ਵਾਲੀ ਦੁਕਾਨ ’ਤੇ ਦੇ ਦਿੱਤਾ ਤਾਂ ਮੋਬਾਇਲ ਨੂੰ ਪਾਸਵਾਰਡ ਲੱਗਿਆ ਹੋਣ ਦੇ ਕਾਰਨ ਦੁਕਾਨਦਾਰ ਨੇ ਮੇਰੇ ਪਤੀ ਦਾ ਮੋਬਾਇਲ ਨੰ. ਮੰਗਿਆ ਜਦੋਂ ਮੇਰੇ ਪਤੀ ਨੂੰ ਮੋਬਾਇਲ ਦੁਕਾਨਦਾਰ ਨੇ ਫੋਨ ਲਾ ਕੇ ਪਾਸਵਰਡ ਮੰਗਿਆ ਤਾਂ ਮੇਰੇ ਪਤੀ ਨੇ ਕਿਹਾ ਕਿ ਇਸ ਮੋਬਾਇਲ ਨੂੰ ਠੀਕ ਕਰ ਕੇ ਇਸ ’ਚ ਜੋ ਡਾਟਾ ਹੈ ਉਸ ਨੂੰ ਡਿਲੀਟ ਕਰ ਦੇਣਾ ਜਦੋਂ ਦੁਕਾਨਦਾਰ ਨੇ ਮੋਬਾਇਲ ਠੀਕ ਕੀਤਾ ਤਾਂ ਉਸ ’ਚ ਘਰੇਲੂ ਫੋਟੋਜ਼ ਸਨ ਜਿਸ ਬਾਰੇ ਸਾਨੂੰ ਦੁਕਾਨਦਾਰ ਨੇ ਦੱਸਿਆ ਜਦੋਂ ਅਸੀਂ ਉਹ ਫੋਟੋਜ਼ ਦੇਖੀ ਤਾਂ ਸਾਡੇ ਹੋਸ਼ ਉੱਡ ਗਏ ਅਸੀਂ ਦੇਖਿਆ ਕਿ ਮੇਰੇ ਪਤੀ ਦੀਆਂ ਕਿਸੇ ਹੋਰ ਕੁੜੀ ਨਾਲ ਫੋਟੋਜ਼ ਸਨ ਜਦੋ ਮੈਂ ਆਪਣੇ ਪਤੀ ਨੂੰ ਇਸ ਗੱਲ ਸਬੰਧੀ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਂ ਸਾਇਪਰਸ ਵਿਖੇ ਸੈਂਟਲ ਹੋਣ ਦੇ ਲਈ ਦੂਜਾ ਵਿਆਹ ਕਰਵਾ ਲਿਆ ਹੈ ਅਤੇ ਤੂੰ ਵੀ ਇੱਧਰ ਦੂਸਰਾ ਵਿਆਹ ਕਰਵਾ ਲੈ ਮੈਂ ਤੈਨੂੰ ਕੁਝ ਖਰਚਾ ਭੇਜ ਦੇਵਾਂਗਾ।

ਸਹੁਰੇ ਪਰਿਵਾਰ ਦੇ ਬਦਲੇ ਤੇਵਰ
ਜਦੋਂ ਇਹ ਗੱਲ ਅਸੀਂ ਸਹੁਰਾ ਪਰਿਵਾਰ ਨਾਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਧੀ ਬਣਾ ਕੇ ਆਪਣੇ ਘਰ ’ਚ ਰੱਖਾਂਗੇ ਅਤੇ ਅਸੀਂ ਆਪਣੇ ਪੁੱਤਰ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੰਦੇ ਹਾਂ ਅਤੇ ਪੋਤਰੇ ਦੇ ਨਾਂ ’ਤੇ ਜਾਇਦਾਦ ਦਾ ਤੀਜਾ ਹਿੱਸਾ ਲਵਾ ਦਿੰਦੇ ਹਾਂ ਜਦੋਂ ਮੈਂ ਇਕ ਮਹੀਨਾ ਆਪਣੇ ਸਹੁਰੇ ਪਰਿਵਾਰ ਰਹੀ ਤਾਂ ਸਹੁਰੇ ਪਰਿਵਾਰ ਦੇ ਤੇਵਰ ਬਦਲ ਗਏ ਅਤੇ ਮੈਂ ਹੁਣ ਪਿਛਲੇ ਪੰਜ ਸਾਲ ਤੋਂ ਆਪਣੇ ਪੇਕੇ ਘਰ ਰਹਿ ਕੇ ਦਰ-ਦਰ ਦੀਆਂ ਠੋਕਰਾ ਖਾਣ ਲਈ ਮਜਬੂਰ ਹੋਈ ਹਾਂ।
ਉਨ੍ਹਾਂ ਕਿਹਾ ਕਿ ਮੈਂ ਇਨਸਾਫ਼ ਲੈਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ, ਐੱਸ.ਐੱਸ.ਪੀ. ਬਰਨਾਲਾ, ਐੱਨ.ਆਰ.ਆਈ. ਥਾਣਾ ਸੰਗਰੂਰ, ਹਿਊਮਨ ਰਾਇਟਸ ਅਤੇ ਮਹਿਲਾ ਕਮਿਸ਼ਨ ਦੀ ਚੇਅਰਮੈਨ ਮੁਨੀਸ਼ਾ ਗੁਲਾਟੀ ਨੂੰ ਵੀ ਇਸ ਸਬੰਧੀ ਦਰਖ਼ਾਸਤ ਦਿੱਤੀ ਹੈ ਤਾਂ ਕਿ ਮੈਨੂੰ ਹਰ ਹਾਲਤ ’ਚ ਇਨਸਾਫ ਮਿਲਣਾ ਚਾਹੀਦਾ ਹੈ ਤਾਂ ਕਿ ਪਿਛਲੇ ਪੰਜ ਸਾਲਾਂ ਤੋਂ ਜਿਸ ਤਰ੍ਹਾਂ ਮੈਂ ਅਤੇ ਮੇਰਾ ਬੇਟਾ ਦਰ-ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋਏ ਹਾਂ ਉਸ ਤਰ੍ਹਾਂ ਮੇਰੇ ਪਤੀ ਨੂੰ ਵੀ ਸਾਇਪਰਸ ’ਚੋਂ ਬੁਲਾ ਕੇ ਪੰਜਾਬ ਅੰਦਰ ਬਣਦੀ ਸਜ਼ਾ ਦਿੱਤੀ ਜਾਵੇ ।

ਕੀ ਕਹਿਣਾ ਹੈ ਐੱਸ.ਐੱਚ.ਓ. ਦਾ
ਇਸ ਸਬੰਧੀ ਥਾਣਾ ਭਦੌੜ ਦੇ ਐੱਸ.ਐੱਚ.ਓ. ਮੁਨੀਸ਼ ਗਰਗ ਨੇ ਕਿਹਾ ਕਿ ਇੰਨਾ ਦੋਵੇਂ ਪਤੀ-ਪਤਨੀ ਦਾ ਪਿਛਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਸਾਡੇ ਕੋਲ ਇਸ ਸਬੰਧੀ ਦਰਖ਼ਾਸਤ ਆ ਚੁੱਕੀ ਹੈ। ਅਸੀਂ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਕੀ ਕਹਿਣਾ ਹੈ ਕੁੜੀ ਦੇ ਸਹੁਰੇ ਨਾਜਰ ਸਿੰਘ ਦਾ
ਇਸ ਸਬੰਧੀ ਲੜਕੀ ਸਰਬਜੀਤ ਕੌਰ ਦੇ ਸਹੁਰੇ ਨਾਜਰ ਸਿੰਘ ਨੇ ਕਿਹਾ ਕਿ ਜੋ ਕੁੜੀ ਸਰਬਜੀਤ ਕੌਰ ਵੱਲੋਂ ਮੇਰੇ ਮੁੰਡੇ ਦੇ ਖ਼ਿਲਾਫ਼ ਕੇਸ ਕੀਤਾ ਹੋਇਆ ਹੈ ਉਹ ਵਾਪਸ ਲੈ ਲਵੇ। ਮੇਰਾ ਮੁੰਡਾ ਸਾਇਪਰਸ ਤੋਂ ਵਾਪਸ ਆਉਣ ਦੇ ਲਈ ਤਿਆਰ ਹੈ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਕਿ ਤੁਹਾਡੇ ਮੁੰਡੇ ਨੇ ਤਾਂ ਸਾਇਪਰਸ ’ਚ ਵਿਆਹ ਹੋਰ ਕਰਵਾ ਲਿਆ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਮੁੰਡੇ ਨੇ ਕੋਈ ਹੋਰ ਵਿਆਹ ਨਹੀਂ ਕਰਵਾਇਆ ਇਹ ਦੋਸ਼ ਬਿਲਕੁਲ ਬੇ-ਬੁਨਿਆਦ ਹਨ।


Shyna

Content Editor

Related News