ਸ਼ਾਰਟ ਸਰਕਟ ਕਾਰਨ ਢਾਬੇ ''ਚ ਲੱਗ ਗਈ ਅੱਗ, ਮਿੰਟਾਂ-ਸਕਿੰਟਾਂ ''ਚ ਮਚ ਗਈ ਹਫੜਾ-ਤਫੜੀ
Friday, May 24, 2024 - 02:34 AM (IST)
ਲੁਧਿਆਣਾ (ਖੁਰਾਣਾ)- ਉਦਯੋਗਿਕ ਨਗਰ ਦੇ ਗਿੱਲ ਰੋਡ ਸਥਿਤ ਭੀੜ ਵਾਲੇ ਮੁੱਖ ਸਥਾਨ ਕੈਂਪਾ ਕੋਲਾ ਚੌਕ ਨੇੜੇ ਸਥਿਤ ਰਿਸ਼ੀ ਢਾਬੇ ਦੀ ਉੱਪਰਲੀ ਮੰਜ਼ਿਲ ’ਤੇ ਬਿਜਲੀ ਦੀਆਂ ਤਾਰਾਂ ’ਚ ਹੋਏ ਸ਼ਾਰਟ ਸਰਕਟ ਹੋਣ ਨਾਲ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਮੁਤਾਬਕ ਦੁਪਹਿਰ ਦੇ ਸਮੇਂ ਜਦੋਂ ਢਾਬੇ ’ਚ ਅੱਗ ਲੱਗੀ ਤਾਂ ਉਸ ਸਮੇਂ ਢਾਬੇ ’ਚ ਰੋਟੀ ਖਾਣ ਵਾਲੇ ਗਾਹਕਾਂ ਦੀ ਭਾਰੀ ਭੀੜ ਜਮ੍ਹਾ ਸੀ। ਇਸ ਦੌਰਾਨ ਸ਼ਾਰਟ ਸਰਕਟ ਕਾਰਨ ਲੱਗੀ ਅਚਾਨਕ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਲਿਆ। ਇਸ ਦੌਰਾਨ ਹਫੜਾ-ਦਫੜੀ ਮਚ ਗਈ। ਢਾਬੇ ’ਚ ਬੈਠੇ ਗਾਹਕ ਆਪਣੀ ਜਾਨ ਬਚਾਉਣ ਲਈ ਇਮਾਰਤ ਤੋਂ ਬਾਹਰ ਵੱਲ ਨੂੰ ਭੱਜ ਪਏ। ਕੈਂਪਾ ਕੋਲਾ ਚੌਕ ਤੋਂ ਬੱਸ ਅੱਡੇ ਵੱਲ ਜਾਂਦੇ ਐਲੀਵੇਟਿਡ ਪੁਲ ’ਤੇ ਵੀ ਲੋਕਾਂ ਦੀ ਭਾਰੀ ਭੀੜ ਜਮ੍ਹਾ ਹੋ ਗਈ ਅਤੇ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਰਿਸ਼ੀ ਢਾਬੇ ’ਚ ਲੱਗੀ ਅੱਗ ਦੀ ਵੀਡੀਓ ਅਤੇ ਫੋਟੋਆਂ ਆਪਣੇ ਮੋਬਾਈਲ ਫੋਨ ’ਚ ਕੈਦ ਕਰ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਦੀ ਹੋੜ ਮਚ ਗਈ।
ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਵਾਪਰ ਗਿਆ ਭਾਣਾ, 4 ਸਾਲਾ ਮਾਸੂਮ ਸਣੇ 2 ਦੀ ਹੋ ਗਈ ਮੌਤ
ਇਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਸ਼ਹਿਰ ਮੁੱਖ ਸਥਾਨ ਕੈਂਪਾ ਕੋਲਾ ਚੌਕ ’ਚ ਬੱਸ ਸਟਾਪੇਜ ਹੋਣ ਕਾਰਨ ਵੀ ਹਰ ਸਮੇਂ ਯਾਤਰੀਆਂ, ਵਾਹਨ ਚਾਲਕਾਂ ਅਤੇ ਆਮ ਲੋਕਾਂ ਦੀ ਭਾਰੀ ਚਹਿਲ-ਪਹਿਲ ਰਹਿੰਦੀ ਹੈ। ਕਾਬਿਲ-ਏ-ਗੌਰ ਹੈ ਕਿ ਰਿਸ਼ੀ ਢਾਬਾ ਮਹਾਨਗਰ ਦਾ ਪ੍ਰਸਿੱਧ ਢਾਬਾ ਹੈ, ਜਿਥੇ ਕਮਰਸ਼ੀਅਲ ਗੈਸ ਸਿਲੰਡਰਾਂ ਦਾ ਭਾਰੀ ਜ਼ਖੀਰਾ ਮੌਜੂਦ ਰਹਿੰਦਾ ਹੈ। ਜੇਕਰ ਕਿਤੇ ਅੱਗ ਦੇ ਭਾਂਬੜ ਗੈਸ ਸਿਲੰਡਰਾਂ ਤੱਕ ਪੁੱਜ ਜਾਂਦੇ ਤਾਂ ਇਹ ਹਾਦਸਾ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਸੀ।
ਹਾਦਸੇ ਸਬੰਧੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਪਾਣੀ ਦੀਆਂ ਬੌਛਾੜਾਂ ਨਾਲ ਅੱਗ ਦੇ ਭਾਂਬੜਾਂ ’ਤੇ ਕਾਬੂ ਪਾ ਲਿਆ। ਮਾਮਲੇ ਸਬੰਧੀ ਜਦੋਂ ਢਾਬੇ ਦੇ ਸੰਚਾਲਕ ਦਾ ਪੱਖ ਜਾਨਣਾ ਚਾਹਿਆ ਤਾਂ ਕਾਫੀ ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਇਕ ਹੋਰ ਧਮਾਕਾ, ਸਾਬਕਾ ਮੰਤਰੀ ਨੇ ਅਕਾਲੀ ਦਲ ਛੱਡ ਫੜਿਆ 'ਆਪ' ਦਾ ਪੱਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e