ਪਿੰਡ ਸੇਖਵਾਂ ਦੀ ਕੁਬੇਰ ਰਾਈਸ ਮਿੱਲ ''ਚ ਸ਼ਾਰਟ ਸਰਕਟ ਨਾਲ ਲੱਗੀ ਅੱਗ, ਲੱਖਾਂ ਦਾ ਨੁਕਸਾਨ

Saturday, Mar 05, 2022 - 05:29 PM (IST)

ਪਿੰਡ ਸੇਖਵਾਂ ਦੀ ਕੁਬੇਰ ਰਾਈਸ ਮਿੱਲ ''ਚ ਸ਼ਾਰਟ ਸਰਕਟ ਨਾਲ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਜ਼ੀਰਾ (ਗੁਰਮੇਲ ਸੇਖਵਾਂ) : ਪੰਡੋਰੀ ਰੋਡ ਸਥਿਤ ਪਿੰਡ ਸੇਖਵਾਂ ਦੀ ਕੁਬੇਰ ਰਾਈਸ ਮਿੱਲ 'ਚ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ, ਜਿਸ ਕਾਰਨ ਮਿੱਲ 'ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਮਸ਼ੀਨਰੀ ਵੀ ਨੁਕਸਾਨੀ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਜਾਣ ਵਾਲੇ ਨੌਜਵਾਨ ਤੇ ਪਰਿਵਾਰ ਖ਼ਿਲਾਫ ਮਾਮਲਾ ਦਰਜ

ਜਾਣਕਾਰੀ ਦਿੰਦਿਆਂ ਮਿੱਲ ਦੇ ਸੰਚਾਲਕ ਵਿਕਾਸ ਗੋਇਲ ਨੇ ਦੱਸਿਆ ਕਿ ਅਚਾਨਕ ਸ਼ਾਰਟ ਸਰਕਟ ਨਾਲ ਮਿੱਲ 'ਚ ਅੱਗ ਲੱਗ ਗਈ, ਜਿਸ ਨਾਲ 800 ਝੋਨੇ ਦੀਆਂ ਬੋਰੀਆਂ, ਮੋਟਰਾਂ, ਤਾਰਾਂ, ਮਸ਼ੀਨਰੀ ਆਦਿ ਜਿਸ ਦੀ ਕੀਮਤ 8 ਲੱਖ ਰੁਪਏ ਦੇ ਕਰੀਬ ਬਣਦੀ ਹੈ, ਸੜ ਕੇ ਸੁਆਹ ਹੋ ਗਈ। ਜਾਨੀ ਨੁਕਸਾਨ ਤੋਂ ਬਚਾਅ ਰਿਹਾ।


author

Anuradha

Content Editor

Related News