ਕੁੱਟਮਾਰ ਦੇ ਦੋਸ਼ ''ਚ ਪਿਓ-ਪੁੱਤ ਸਮੇਤ 3 ਖਿਲਾਫ਼ ਮੁਕੱਦਮਾ ਦਰਜ
Wednesday, Sep 09, 2020 - 02:18 PM (IST)

ਨਾਭਾ (ਜੈਨ) : ਥਾਣਾ ਸਦਰ ਪੁਲਸ ਨੇ ਕੁੱਟਮਾਰ ਕਰਨ ਦੇ ਦੋਸ਼ 'ਚ ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਐਸ. ਐਚ. ਓ. ਅਨੁਸਾਰ ਜਸਪਾਲ ਸਿੰਘ ਪੁੱਤਰ ਗਰੀਬ ਸਿੰਘ ਵਾਸੀ ਪਿੰਡ ਅਭੇਪੁਰ ਦੀ ਸ਼ਿਕਾਇਤ ਅਨੁਸਾਰ ਸਤਿਗੁਰੂ ਸਿੰਘ ਪੁੱਤਰ ਹਰਦੇਵ ਸਿੰਘ, ਉਸ ਦੇ ਬੇਟੇ ਰਮਨਦੀਪ ਸਿੰਘ ਵਾਸੀ ਗਲਵੱਟੀ ਪਿੰਡ ਅਤੇ ਅਰਸ਼ਦੀਪ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਅਭੇਪੁਰ ਖਿਲਾਫ ਧਾਰਾ 323, 341, 506, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ।
ਇਨ੍ਹਾਂ ਨੇ ਪਿੰਡ ਗਲਵੱਟੀ 'ਚ ਜਸਪਾਲ ਸਿੰਘ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਅਰਸ਼ਦੀਪ ਸਿੰਘ ਖਿਲਾਫ ਦੋਸ਼ ਹੈ ਕਿ ਉਹ ਜਸਪਾਲ ਸਿੰਘ ਦੇ ਘਰ ਅੱਗੇ ਗੇੜੇ ਮਾਰਦਾ ਫਿਰਦਾ ਸੀ, ਜਿਸ ਕਾਰਨ ਝਗੜਾ ਹੋਇਆ।