ਸ਼ੇਅਰ ਅਲਾਟਮੈਂਟ ''ਚ ਲੱਖਾਂ ਦੀ ਠੱਗੀ ਦੇ ਮਾਮਲੇ ''ਚ ਪੰਜਾਬ ਡਾਇਰਜ਼ ਐਸੋਸੀਏਸ਼ਨ ਦੇ 2 ਡਾਇਰੈਕਟਰਜ਼ ''ਤੇ ਹੋਈ FIR
Thursday, Oct 12, 2023 - 05:40 PM (IST)
ਲੁਧਿਆਣਾ (ਰਾਜ) : ਪੰਜਾਬ ਡਾਇਰਜ਼ ਐਸੋਸੀਏਸ਼ਨ ਦੇ ਦੋ ਨਿਰਦੇਸ਼ਕਾਂ 'ਤੇ ਟਿੱਬਾ ਥਾਣਾ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬੌਬੀ ਜਿੰਦਲ ਅਤੇ ਕਮਲ ਚੌਹਾਨ 'ਤੇ ਦਰਜ ਇਸ ਮਾਮਲੇ 'ਚ ਪਾਣੀ ਡਿਸਚਾਰਜ ਦੇ ਸ਼ੇਅਰ ਅਲਾਟਮੈਂਟ 'ਚ ਲੱਖਾਂ ਦੀ ਠੱਗੀ ਕਰਨ ਦਾ ਦੋਸ਼ ਲੱਗਾ ਹੈ। ਐਸੋਸੀਏਸ਼ਨ ਮੈਂਬਰ ਸੁਨੀਲ ਬਾਂਸਲ ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਧਰ ਪੰਜਾਬ ਡਾਇਰਜ਼ ਐਸੋਸੀਏਸ਼ਨ ਦੇ ਅਧਿਕਾਰੀ ਡਾਇਰੈਕਟਰਾਂ ਦੇ ਪੱਖ 'ਚ ਹਨ ਅਤੇ ਉਹ ਪੁਲਸ ਕਮਿਸ਼ਨਰ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ
ਆਪਣੀ ਸ਼ਿਕਾਇਤ 'ਚ ਸੁਨੀਲ ਬਾਂਸਲ ਨੇ ਦੱਸਿਆ ਕਿ ਉਸ ਦੀ ਮਹਾਵੀਰ ਜੈਨ ਕਲੋਨੀ ਵਿਖੇ ਕ੍ਰਿਸ਼ਨ ਪ੍ਰੋਸੈੱਸਰ ਨਾਂ ਦੀ ਡਾਈਂਗ ਹੈ। ਇਸ ਦੇ ਇਲਾਵਾ ਉਹ ਪੰਜਾਬ ਡਾਈਂਗ ਐਸੋਸੀਏਸ਼ਨ ਅਤੇ ਤਾਜਪੁਰ ਰੋਡ 'ਤੇ 50 MLD CETP ਪਲਾਂਟ ਦਾ ਵੀ ਮੈਂਬਰ ਹੈ। ਮੁਲਜ਼ਮ ਬੌਬੀ ਜਿੰਦਲ ਅਤੇ ਕਮਲ ਚੌਹਾਨ ਪੰਜਾਬ ਡਾਇਰਸ ਐਸੋਸੀਏਸ਼ਨ ਦੇ ਡਾਇਰੈਕਟਰ ਹਨ। ਸੁਨੀਲ ਦੇ ਮੁਤਾਬਕ ਉਸ ਨੇ ਪੰਜਾਬ ਡਾਇਰਜ਼ ਐਸੋਸੀਏਸ਼ਨ 800 KLD ਦੇ ਸ਼ੇਅਰ 80 ਲੱਖ ਰੁਪਏ ਦੇ ਕੇ ਖਰੀਦੇ। ਉਸ ਨੇ ਪੈਸੇ ਦੇਣ ਤੋਂ ਪਹਿਲਾਂ ਬੌਬੀ ਜਿੰਦਲ ਅਤੇ ਕਮਲ ਚੌਹਾਨ ਨੂੰ ਪੁੱਛਿਆ ਸੀ ਕਿ ਕੀ ਉਹ ਨਾਨ PDA ਮੈਂਬਰ ਤੋਂ ਪੇਮੈਂਟ ਪਵਾ ਸਕਦਾ ਹੈ ਜਾਂ ਨਹੀਂ ਤਾਂ ਇਸ 'ਤੇ ਉਨ੍ਹਾਂ ਨੇ ਹਾਂ ਦਾ ਜਵਾਬ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਆਪਣੀ ਫਰਮ ਤੋਂ 60 ਲੱਖ ਰੁਪਏ PDA ਦੇ ਖਾਤੇ 'ਚ ਭੇਜੇ ਸਨ। ਉਸ ਨੇ ਇਕ ਵਪਾਰੀ ਤੋਂ ਪੈਸੇ ਲੈਣੇ ਸਨ, ਇਸ ਲਈ ਬਾਕੀ ਦੇ 20 ਲੱਖ ਰੁਪਏ ਉਸ ਨੇ ਵਪਾਰੀ ਨੂੰ ਕਹਿ ਕੇ PDA ਦੇ ਖਾਤੇ 'ਚ ਪਵਾ ਦਿੱਤੇ ਸਨ। ਸੁਨੀਲ ਦਾ ਦੋਸ਼ ਹੈ ਕਿ ਉਸ ਨੂੰ 800 ਦੀ ਜਗ੍ਹਾ 696 ਸ਼ੇਅਰ ਹੀ ਦਿੱਤੇ ਗਏ ਤੇ ਫਿਰ ਉਨ੍ਹਾਂ 'ਚੋਂ ਵੀ ਘਟਾ ਕੇ 522 ਕਰ ਦਿੱਤੇ ਗਏ।
ਇਹ ਵੀ ਪੜ੍ਹੋ : ਜ਼ਿਲ੍ਹੇ ’ਚ 'ਸਵੀਪ' ਗਤੀਵਿਧੀਆਂ ’ਚ ਹੋਰ ਤੇਜ਼ੀ ਲਿਆਉਣ ਲਈ ਨੋਡਲ ਅਫਸਰਾਂ ਨੂੰ ਹਦਾਇਤ
ਜਦੋਂ ਉਸ ਨੇ ਇਸ ਬਾਰੇ ਡਾਇਰੈਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਨੀਲ ਦੀ ਫਰਮ ਵੱਲੋਂ PDA ਦੇ ਖਾਤੇ 'ਚ ਸਿਰਫ਼ 60 ਲੱਖ ਰੁਪਏ ਹੀ ਜਮ੍ਹਾ ਕਰਵਾਏ ਗਏ ਸਨ। ਉਸੇ ਆਧਾਰ 'ਤੇ ਉਸ ਨੂੰ ਸ਼ੇਅਰ ਦਿੱਤੇ ਗਏ ਸਨ। ਜਦਕਿ ਬਾਕੀ ਦੀ ਪੇਮੈਂਟ ਨਾਨ PDA ਅਕਾਉਂਟ 'ਚੋਂ ਕੀਤੀ ਗਈ ਸੀ, ਇਸ ਲਈ ਉਸ ਨੂੰ ਬਾਕੀ ਦੇ ਸ਼ੇਅਰ ਨਹੀਂ ਦਿੱਤੇ ਗਏ। ਸੁਨੀਲ ਨੇ ਕਿਹਾ ਕਿ ਨਾ ਤਾਂ ਉਸ ਨੂੰ ਪੈਸੇ ਵਾਪਸ ਕੀਤੇ ਗਏ ਹਨ ਅਤੇ ਨਾ ਹੀ ਬਾਕੀ ਦੇ ਸ਼ੇਅਰ ਦਿੱਤੇ ਗਏ ਹਨ। ਇਸ ਕਾਰਨ ਉਸ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਅਤੇ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਰਾਜਸਥਾਨ ਚੋਣਾਂ ਦੌਰਾਨ ਕਈ ਦਿੱਗਜਾਂ ਨੂੰ ਨਹੀਂ ਮਿਲੀ ਟਿਕਟ, ਵਸੁੰਧਰਾ ਰਾਜੇ ਨੂੰ ਵੀ ਕੀਤਾ ਗਿਆ 'ਇਗਨੋਰ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8