ਅਧਿਕਾਰੀਆਂ ਨੇ ਟਰੇਨ ਦੀ ਕੀਤੀ ਅਚਨਚੇਤ ਚੈਕਿੰਗ, ਬਿਨਾਂ ਟਿਕਟ ਮੁਸਾਫਰਾਂ ਤੋਂ ਵਸੂਲਿਆ 29 ਹਜ਼ਾਰ ਰੁਪਏ ਜੁਰਮਾਨਾ
Wednesday, Sep 18, 2024 - 03:04 AM (IST)
ਜੈਤੋ (ਪਰਾਸ਼ਰ)- ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਮੰਡਲ ਰੇਲ ਪ੍ਰਬੰਧਕ ਸੰਜੈ ਸਾਹੂ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਮਿਤੀ 17-9-2024 ਨੂੰ ਰੇਲਗੱਡੀ ਨੰ. 12472 (ਸਵਰਾਜ ਐਕਸਪ੍ਰੈੱਸ) ’ਚ ਅਚਾਨਕ ਚੈਕਿੰਗ ਕੀਤੀ, ਜਿਸ ’ਚ ਉਨ੍ਹਾਂ ਨਾਲ ਵਣਜ ਨਿਰੀਖਕ/ਕੈਟਰਿੰਗ ਰਮਾਕਾਂਤ ਸਿੰਘ ਅਤੇ 4 ਟਿਕਟ ਚੈਕਿੰਗ ਸਟਾਫ ਸੀ।
ਸੀਨੀਅਰ ਮੰਡਲ ਵਣਜ ਪ੍ਰਬੰਧਕ ਨੇ ਪੂਰੀ ਟਰੇਨ ਦੇ ਏਅਰ ਕੰਡੀਸ਼ਨਡ ਅਤੇ ਸਲੀਪਰ ਕੋਚਾਂ ਦੀ ਟਿਕਟ ਜਾਂਚ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਫਾਈ ਹੀ ਸੇਵਾ ਅਭਿਆਨ ਅਨੁਸਾਰ ਆਈ.ਆਰ.ਸੀ.ਟੀ.ਸੀ./ਨਾਰਥ ਜ਼ੋਨ ਦੇ ਅਪਰ ਡਾਇਰੈਕਟਰ ਜਨਰਲ ਰਾਜੇਸ਼ ਕੁਮਾਰ ਦੇ ਨਾਲ ਸਾਂਝੇ ਰੂਪ ਨਾਲ ਪੈਂਟ੍ਰੀਕਾਰ ਦਾ ਵਿਸਤ੍ਰਿਤ ਚੈਕਿੰਗ ਕੀਤੀ।
ਇਹ ਵੀ ਪੜ੍ਹੋ- ਕਿਸਮਤ ਹੋਵੇ ਤਾਂ ਅਜਿਹੀ ; 24 ਘੰਟੇ 'ਚ 2 ਵਾਰ ਨਿਕਲੀ ਲਾਟਰੀ, ਫ਼ਿਰ ਵੀ ਚਿਹਰੇ 'ਤੇ ਛਾਈ ਉਦਾਸੀ, ਜਾਣੋ ਵਜ੍ਹਾ
ਜਾਂਚ ਦੌਰਾਨ ਪਾਇਆ ਗਿਆ ਕਿ ਪੈਂਟ੍ਰੀਕਾਰ ’ਚ ਖਾਣ-ਪੀਣ ਸੰਤੋਸ਼ਜਨਕ ਪਾਇਆ ਗਿਆ। ਸਾਫ-ਸਫਾਈ ’ਚ ਕੁਝ ਕਮੀਆਂ ਪਾਈਆਂ ਗਈਆਂ, ਜਿਸ ਦਾ ਮੌਕੇ ’ਤੇ ਹੀ ਨਿਪਟਾਰਾ ਕਰਵਾ ਦਿੱਤਾ ਗਿਆ। ਪੈਂਟ੍ਰੀਕਾਰ ਦੇ ਮੈਨੇਜਰ ਦੀ ਕਾਊਂਸਲਿੰਗ ਕੀਤੀ ਗਈ, ਜਿਸ ਦੇ ਨਾਲ ਭਵਿੱਖ ’ਚ ਰੇਲ ਯਾਤਰੀਆਂ ਨੂੰ ਸਵੱਛ ਖਾਣ-ਪੀਣ ਮਿਲ ਸਕੇ।
ਮੁੱਖ ਦਫਤਰ ਵਿਸ਼ੇਸ਼ ਟਿਕਟ ਚੈਕਿੰਗ ਅਭਿਆਨ ਦੇ ਅਨੁਸਾਰ ਉਨ੍ਹਾਂ ਨੇ ਟਿਕਟ ਚੈਕਿੰਗ ਸਟਾਫ ਨਾਲ ਸਵਰਾਜ ਐਕਸਪ੍ਰੈੱਸ ਟਰੇਨ ਦੇ ਏਅਰ ਕੰਡੀਸ਼ਨਡ, ਸਲੀਪਰ ਅਤੇ ਜਨਰਲ ਕੋਚਾਂ ’ਚ ਟਿਕਟ ਜਾਂਚ ਕੀਤੀ। ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਕਰਦੇ ਹੋਏ 58 ਰੇਲ ਯਾਤਰੀਆਂ ਤੋਂ ਲਗਭਗ 29 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ।
ਇਹ ਵੀ ਪੜ੍ਹੋ- ਆਸਟ੍ਰੇਲੀਆ 'ਚ 150 ਪ੍ਰਾਈਵੇਟ ਕਾਲਜਾਂ ਨੂੰ ਲੱਗੇ 'ਤਾਲੇ', ਪੰਜਾਬੀਆਂ ਸਣੇ ਸੈਂਕੜੇ ਭਾਰਤੀ ਵਿਦਿਆਰਥੀਆਂ 'ਤੇ ਡਿੱਗੀ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e