ਬੈਂਚ ਰੱਖਣ ਨੂੰ ਲੈ ਕੇ ਹੋਇਆ ਝਗਡ਼ਾ, 3 ਖਿਲਾਫ ਮਾਮਲਾ ਦਰਜ
Saturday, Sep 22, 2018 - 03:18 AM (IST)

ਸ੍ਰੀ ਮੁਕਤਸਰ ਸਾਹਿਬ, (ਪਵਨ)- ਪਿੰਡ ਵੱਟੂ ’ਚ ਘਰ ਦੇ ਅੱਗੇ ਬੈਂਚ ਰੱਖਣ ਨੂੰ ਲੈ ਕੇ ਹੋਏ ਝਗਡ਼ੇ ਤੋਂ ਬਾਅਦ ਕੁਝ ਵਿਅਕਤੀਆਂ ਨੇ ਮਿਲ ਕੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ, ਜਿਸ ’ਤੇ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਦਕਿ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਵਡ਼ਿੰਗ ਨਿਵਾਸੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿਚ ਇਕ ਬੈਂਚ ਲੱਗਿਆ ਹੋਇਆ ਹੈ, ਜਿਸ ’ਤੇ ਅਕਸਰ ਹੀ ਲੋਕ ਬੈਠ ਜਾਂਦੇ ਹਨ। ਉਸ ਨੇ ਉੁਹ ਬੈਂਚ ਚੁੱਕ ਕੇ ਆਪਣੇ ਘਰ ਕੋਲ ਰੱਖ ਲਿਆ। ਇਸੇ ਕਾਰਨ ਜਦੋਂ ਉਹ ਬੀਤੇ ਦਿਨੀਂ ਬੈਂਚ ’ਤੇ ਬੈਠਾ ਹੋਇਆ ਸੀ ਤਾਂ ਉਨ੍ਹਾਂ ਦੀ ਗਲੀ ਵਿਚ ਹੀ ਰਹਿਣ ਵਾਲੇ ਬੋਹਡ਼ ਸਿੰਘ, ਕੁਲਦੀਪ ਸਿੰਘ ਅਤੇ ਅੰਗਰੇਜ਼ ਸਿੰਘ ਨੇ ਲਾਠੀਆਂ ਨਾਲ ਉਸ ਨੂੰ ਕੁੱਟਿਆ ਅਤੇ ਜ਼ਖ਼ਮੀ ਕਰ ਦਿੱਤਾ। ਜਦੋਂ ਉਸਨੇ ਰੌਲਾ ਪਾਇਆ ਤਾਂ ਉਹ ਵਿਅਕਤੀ ਭੱਜ ਗਏ। ਉਧਰ, ਥਾਣਾ ਬਰੀਵਾਲਾ ਪੁਲਸ ਨੇ ਪੀਡ਼ਤ ਦੀ ਸ਼ਿਕਾਇਤ ’ਤੇ ਬੋਹਡ਼ ਸਿੰਘ, ਅੰਗਰੇਜ਼ ਸਿੰਘ, ਕੁਲਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਦੋਸ਼ੀ ਅਜੇ ਪੁਲਸ ਦੀ ਪਹੁੰਚ ਤੋਂ ਬਾਹਰ ਹਨ।