ਕੁੱਟ-ਮਾਰ ਕਰਨ ਤੇ ਗੱਡੀਆਂ ਭੰਨਣ ਦੇ ਦੋਸ਼ ’ਚ 35 ਵਿਅਕਤੀਆਂ ਵਿਰੁੱਧ ਕੇਸ ਦਰਜ

Saturday, Sep 22, 2018 - 03:03 AM (IST)

ਕੁੱਟ-ਮਾਰ ਕਰਨ ਤੇ ਗੱਡੀਆਂ ਭੰਨਣ ਦੇ ਦੋਸ਼ ’ਚ 35 ਵਿਅਕਤੀਆਂ ਵਿਰੁੱਧ ਕੇਸ ਦਰਜ

ਸ੍ਰੀ ਮੁਕਤਸਰ ਸਾਹਿਬ, (ਪਵਨ)- ਚੋਣਾਂ ਦੌਰਾਨ ਕਾਂਗਰਸ ਦੀ ਬਲਾਕ ਸੰਮਤੀ ਉਮੀਦਵਾਰ ਦੇ ਪਤੀ ਦੀਆਂ ਗੱਡੀਆਂ ਦੀ ਤੋਡ਼-ਭੰਨ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ’ਚ ਥਾਣਾ ਸਦਰ ਪੁਲਸ ਨੇ ਚੱਕ ਕਾਲਾ ਸਿੰਘ ਵਾਲਾ ਦੀ ਸਰਪੰਚ ਦੇ ਪਤੀ ਸਮੇਤ 35 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ  ਸ਼ਿਕਾਇਤ ’ਚ ਪਿੰਡ ਅਟਾਰੀ ਨਿਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਸੋਨੂੰ ਰਾਣੀ ਬਲਾਕ ਸੰਮਤੀ ਚੋਣਾਂ ਲਡ਼ ਰਹੀ ਸੀ। ਜਦੋਂ ਉਹ ਅਕਾਲਗਡ਼੍ਹ ਵਿਚ ਚੱਕਰ ਲਾ ਕੇ ਪਿੰਡ ਚੱਕ ਕਾਲਾ ਸਿੰਘ ਵਾਲਾ ਵਿਚ ਆਏ ਤਾਂ ਉਥੇ ਕੁਝ ਵਿਅਕਤੀਆਂ ਨੇ ਆਪਣੀ ਗੱਡੀ ਅੱਗੇ ਲਾ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਨਾਲ ਕੁੱਟ-ਮਾਰ ਕਰਦੇ ਹੋਏ ਗੱਡੀਆਂ ਵੀ ਭੰਨ ਦਿੱਤੀਆਂ। ਇਥੋਂ ਤੱਕ ਕਿ  ਉਨ੍ਹਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।  ਉਧਰ, ਥਾਣਾ ਸਦਰ ਪੁਲਸ ਨੇ ਗੁਰਚਰਨ ਸਿੰਘ, ਭੁਪਿੰਦਰ ਸਿੰਘ, ਭੋਲਾ ਸਿੰਘ, ਮਨਵੀਰ ਸਿੰਘ, ਜਲੰਧਰ ਸਿੰਘ, ਦਰਸ਼ਨ ਸਿੰਘ, ਸੁਖਬੀਰ ਸਿੰਘ, ਗੁਰਤੇਜ ਸਿੰਘ ਨੂੰ ਨਾਮਜ਼ਦ ਕਰਦੇ ਹੋਏ 25 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਦਕਿ ਦੋਸ਼ੀ ਅਜੇ ਪੁਲਸ ਦੀ ਪਹੁੰਚ ਤੋਂ ਬਾਹਰ ਹਨ। 


Related News