ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਕ੍ਰਿਸ਼ਨ ਕੁਮਾਰ ਦੀ ਸੁਚੱਜੀ ਅਗਵਾਈ ਸਦਕਾ ਬੰਪਰ ਫ਼ਸਲ ਪੈਦਾ ਕਰਨ ਲੱਗੇ ਖੇਤ

06/22/2024 5:53:12 PM

ਬੁਢਲਾਡਾ (ਮਨਜੀਤ)-ਨਹਿਰਾਂ ਪਾਣੀ ਨਾਲ ਨੱਕੋ-ਨੱਕ ਭਰੀਆਂ ਹਨ।  ਸਿੰਚਾਈ ਲਈ ਵਾਧੂ ਪਾਣੀ ਹੋ ਗਿਆ ਹੈ।  ਪੰਜਾਬ ਖਾਸ ਕਰਕੇ ਮਾਲਵਾ ਖੇਤਰ ਵਿੱਚ ਜਿੱਥੇ ਇਨੀ ਦਿਨੀ ਬਿਜਲੀ ਦੇ ਕੱਟ ਲੱਗਣ ਨਾਲ ਖੇਤੀ ਪਾਣੀ ਦਾ ਸੰਕਟ ਖੜ੍ਹਾ ਹੋ ਜਾਂਦਾ ਸੀ।  ਇਸ ਵਾਰ ਨਹਿਰਾਂ, ਨਾਲੇ, ਰਜਬਾਹੇ ਪਾਣੀ ਨਾਲ ਗੁਲਜਾਰ ਹਨ।  ਨਹਿਰਾਂ ਤੋਂ ਇਲਾਵਾ ਕੱਸ਼ੀਆਂ, ਸੂਏ ਵੀ ਖੇਤੀ ਪਾਣੀ ਦੇ ਰਹੇ ਹਨ।  ਨਹਿਰੀ ਵਿਭਾਗ ਦੇ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਨਹਿਰਾਂ ਵਿੱਚ ਪਾਣੀ ਦਾ ਸੁਚੱਜਾ ਪ੍ਰਬੰਧ ਉਸ ਦੀ ਦੇਖ-ਰੇਖ, ਕਿਸਾਨਾਂ ਨੂੰ ਹਰ ਵੇਲੇ ਪਾਣੀ ਉਪਲਬਧ ਕਰਵਾਉਣਾ ਸੰਭਵ ਹੋ ਸਕਿਆ ਹੈ।  ਇਸ ਨੂੰ ਲੈ ਕੇ ਪੰਜਾਬ ਦੇ ਕਿਸਾਨ ਬਾਗੋ-ਬਾਗ ਹਨ।  ਕ੍ਰਿਸ਼ਨ ਕੁਮਾਰ ਦੀ ਅਗਵਾਈ ਨੂੰ ਸਰਾਹਿਆ ਜਾ ਰਿਹਾ ਹੈ।  ਪਹਿਲਾਂ ਉਨ੍ਹਾਂ ਸਿੱਖਿਆ ਵਿਭਾਗ ਵਿੱਚ ਹੁੰਦੇ ਹੋਏ ਪੰਜਾਬ ਦੇ ਸਕੂਲਾਂ ਦੀ ਦਸ਼ਾ ਅਤੇ ਦਿਸ਼ਾ ਸੁਧਾਰੀ, ਹੁਣ ਖੇਤੀ ਲਈ ਉਹ ਇਨਕਲਾਬ ਲੈ ਕੇ ਆਏ ਹਨ। 

ਇਹ ਵੀ ਪੜ੍ਹੋ-  ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ ਕਾਰਵਾਈ

ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਆਮ ਆਦਮੀ ਯੂਥ ਵਿੰਗ ਪੰਜਾਬ ਦੇ ਜਰਨਲ ਸਕੱਤਰ ਅਤੇ ਉੱਘੇ ਕਿਸਾਨ ਹਰਵਿੰਦਰ ਸਿੰਘ ਸੇਖੋਂ ਬੱਛੋਆਣਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਜੂਨ ਦੇ ਮਹੀਨੇ ਵਿੱਚ ਵੱਡੇ ਬਿਜਲੀ ਕੱਟ ਲੱਗਣ ਕਰਕੇ ਖੇਤੀ ਪਾਣੀ ਦਾ ਸੰਕਟ, ਝੋਨਾ ਲਵਾਈ ਵੇਲੇ ਹਾਹਾਕਾਰ, ਕਿਸਾਨਾਂ ਵਿੱਚ ਰੋਸ ਆਮ ਦੇਖਣ ਨੂੰ ਮਿਲਦਾ ਸੀ। ਇਸ ਸੀਜਨ ਵਿੱਚ ਬਿਜਲੀ ਦੀ ਘਾਟ ਕਰਕੇ ਝੋਨੇ ਦੀ ਫਸਲ ਨੂੰ ਪਾਣੀ ਹਰ ਵੇਲੇ ਨਹੀਂ ਮਿਲ ਪਾਉਂਦਾ ਸੀ।  ਪਰ ਇਸ ਵਾਰ ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ  ਕ੍ਰਿਸ਼ਨ ਕੁਮਾਰ ਦੀ ਸੁਚੱਜੀ ਅਗਵਾਈ ਅਤੇ ਮਿਹਨਤ ਨਾਲ ਖੇਤ, ਨਹਿਰਾਂ, ਕੱਸ਼ੀਆਂ, ਸੂਏ, ਟੇਲਾਂ ਪਾਣੀ ਨਾਲ ਨੱਕੋ-ਨੱਕ ਭਰ ਦਿੱਤੀਆਂ।   ਖੇਤਾਂ ਵਿੱਚ ਲਹਿਰਾਉਂਦੀ ਝੋਨੇ ਦੀ ਫਸਲ ਅਤੇ ਪਾਣੀ ਨਾਲ ਭਰੇ ਖੇਤ ਚਾਰੇ-ਪਾਸੇ ਨਜਰ ਆ ਰਹੇ ਹਨ।  ਪਾਣੀ ਦਾ ਕਿਸੇ ਪਾਸੇ ਕੋਈ ਸੰਕਟ ਨਹੀਂ।  ਅਜਿਹਾ ਸੁਚੱਜਾ ਪ੍ਰਬੰਧ ਪੰਜਾਬ ਕਿਸਾਨੀ ਨੂੰ ਉੱਨਤੀ ਵੱਲ ਲੈ ਕੇ ਜਾਵੇਗਾ।  ਨਹਿਰੀ ਪਾਣੀ ਪੂਰੀ ਤਰ੍ਹਾਂ ਸਿੰਚਾਈ ਲਈ ਉਪਲਬਧ ਹੋਣ ਕਰਕੇ ਅਤੇ ਹੋਰ ਫਸਲਾਂ ਵੀ ਬੰਪਰ ਪੈਦਾਵਾਰ ਹੋਈਆਂ ਹਨ।  ਫਸਲਾਂ ਦੇ ਝਾੜ ਵੀ ਪਹਿਲਾਂ ਨਾਲੋਂ 10 ਫੀਸਦੀ ਵੱਧ ਹੋਏ ਹਨ।  ਪਿਛਲੀਆਂ ਸਰਕਾਰਾਂ ਦੌਰਾਨ ਖੇਤੀ ਲਈ ਸਮੇਂ ਸਿਰ ਪਾਣੀ ਉਪਲਬਧ ਨਾ ਹੋਣ ਕਾਰਨ, ਪਾਣੀ ਦੀ ਘਾਟ ਹੋਣ ਕਾਰਨ ਢੇਰ ਸਾਰੀਆਂ ਸਮੱਸਿਆਵਾਂ ਸਨ।  ਲਾਜਮੀ ਹੈ ਕਿ ਅਜਿਹੇ ਮਾਹੌਲ ਵਿੱਚ ਕਿਸਾਨਾਂ ਦਾ ਗੁੱਸਾ ਫੁੱਟਦਾ ਸੀ।  ਕਿਸਾਨਾਂ ਨੂੰ ਖੇਤੀ ਲਈ ਪਾਣੀ ਦੇਣ ਵਾਸਤੇ ਜਨਰੇਟਰਾਂ ਤੇ ਤੇਲ ਫੂਕਣਾ ਪੈਂਦਾ ਸੀ।  ਪਰ ਹੁਣ ਇਹ ਸਭ ਕੁਝ ਖਤਮ ਹੋ ਗਿਆ ਹੈ।  ਇਹ ਸੰਕਟ ਬੀਤੇ ਸਮੇਂ ਦੀ ਗੱਲ ਹੋ ਗਈ ਹੈ।  ਇਸ ਸਰਕਾਰ ਨੇ ਬਿਨ੍ਹਾ ਸਿਫਾਰਿਸ਼ ਤੋਂ ਕਿਸਾਨੀ ਲਈ ਹਰ ਵੇਲੇ ਪਾਣੀ ਉਪਲਬਧ ਕਰਵਾ ਕੇ ਖੇਤਾਂ ਵਿੱਚ ਨਵੇਂ ਸਾਹ ਭਰੇ ਹਨ।  ਜਿਸ ਨਾਲ ਖੇਤੀ ਵਾਧੇ ਵੱਲ ਵਧੀ ਹੈ।  

ਇਹ ਵੀ ਪੜ੍ਹੋ-  ਪੰਜਾਬ ਦੇ ਨੇਵੀ ਅਫ਼ਸਰ ਨਾਲ ਵੱਡਾ ਹਾਦਸਾ, ਹਫ਼ਤੇ ਤੋਂ ਨਹੀਂ ਲੱਗਾ ਕੋਈ ਸੁਰਾਗ, ਪਿਓ ਨੇ ਰੋ-ਰੋ ਦੱਸੀ ਇਹ ਗੱਲ (ਵੀਡੀਓ)

ਚੇਅਰਮੈਨ ਸੋਹਣਾ ਸਿੰਘ ਕਲੀਪੁਰ ਅਤੇ ਪੰਜਾਬ ਦੇ ਡਾਇਰੈਕਟਰ ਗੁਰਸੇਵਕ ਸਿੰਘ ਝੁਨੀਰ ਦਾ ਕਹਿਣਾ ਹੈ ਕਿ ਪੰਜਾਬ, ਦੇਸ਼ ਖੇਤੀ ਤੇ ਨਿਰਭਰ ਹਨ।  ਕਿਸੇ ਵੀ ਸੂਬੇ ਦੀ ਆਰਥਿਕਤਾ, ਉੱਥੋਂ ਦੀ ਖੇਤੀ, ਉੱਥੋਂ ਦੀ ਪੈਦਾਵਾਰ ਤੋਂ ਜਾਂਚੀ ਜਾ ਸਕਦੀ ਹੈ।  ਪੰਜਾਬ ਅੰਦਰ ਸਭ ਤੋਂ ਵੱਡਾ ਖੇਤੀ ਸੰਕਟ ਪਾਣੀ ਨੂੰ ਲੈ ਕੇ ਰਿਹਾ।  ਪਾਣੀ ਨੂੰ ਲੈ ਕੇ ਹੀ ਗੁਆਂਢੀ ਸੂਬੇ ਨਾਲ ਲੜਾਈਆਂ-ਝਗੜੇ ਰਹੇ ਹਨ।  ਭਗਵੰਤ ਮਾਨ ਸਰਕਾਰ ਨੇ ਖੇਤੀ ਸੈਕਟਰ ਲਈ ਪਾਣੀ ਨੂੰ ਅਤਿ ਜਰੂਰ ਮੰਨਦਿਆਂ ਨਹਿਰਾਂ, ਰਜਬਾਹੇ, ਪੱਕੇ ਅਤੇ ਵੱਡੇ ਕੀਤੇ ਤਾਂ ਜੋ ਹਰ ਖੇਤ ਕਲਿਆਣ ਤੱਕ ਪਾਣੀ ਆਸਾਨੀ ਨਾਲ ਉਪਲਬਧ ਹੋ ਸਕੇ।  ਇਸ ਵੇਲੇ ਪੰਜਾਬ ਦੇ ਕਿਸਾਨ ਨੂੰ ਬੇਸ਼ੱਕ ਉਹ ਕਿਸੇ ਵੀ ਕੋਨੇ ਵਿੱਚ ਹੈ।  ਪਾਣੀ ਨੂੰ ਲੈ ਕੇ ਕੋਈ ਵੀ ਸੰਕਟ ਨਹੀਂ।  ਜਦੋਂ ਪਾਣੀ ਥੋੜ੍ਹੀ ਮਾਤਰਾ ਵਿੱਚ ਉਪਲਬਧ ਹੋਵੇਗਾ ਤਾਂ ਲਾਜਮੀ ਹੈ ਕਿ ਖੇਤੀ ਵੀ ਮੁਸਕਰਾਏਗੀ।  ਪੰਜਾਬ ਹੁਣ ਰੰਗਲਾ ਅਤੇ ਹਰਿਆਲੀ ਵਾਲਾ ਬਣ ਰਿਹਾ ਹੈ।  ਫਸਲਾਂ ਦੀ ਬੰਪਰ ਪੈਦਾਵਾਰ ਅੰਨਦਾਤੇ ਕਿਸਾਨ ਅਤੇ ਸੂਬੇ ਨੂੰ ਤਰੱਕੀ ਵੱਲ ਲੈ ਕੇ ਜਾ ਰਹੀ ਹੈ।  ਜਿਸ ਨਾਲ ਅੰਨਦਾਤਾ ਦੇ ਚਿਹਰੇ ਤੇ ਖੁਸ਼ੀ ਹੈ।  

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਦਰਭੰਗਾ ਤੇ ਬਿਲਾਸਪੁਰ ਵਿਚਾਲੇ ਚੱਲਣਗੀਆਂ ਸਪੈਸ਼ਲ ਰੇਲਗੱਡੀਆਂ

 ਊੱਘੇ ਸਮਾਜ ਸੇਵੀ ਅਤੇ ਟਰਾਂਸਪੋਰਟ ਵਿੰਗ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਮੇਸ਼ ਸ਼ਰਮਾ ਖਿਆਲਾ, ਵਪਾਰੀ ਆਗੂ ਲਛਮਣ ਦਾਸ ਬਰੇਟਾ ਨੇ ਕਿਹਾ ਕਿ ਕਿਸਾਨੀ ਲਈ ਅਨੇਕਾਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦਾ ਕਿਸਾਨ ਸੰਘਰਸ਼ ਦੇ ਰਾਹ ਤੇ ਹੈ।  ਕਦੇ ਨਕਲੀ ਬੀਜ, ਨਕਲੀ ਖਾਦਾਂ, ਖੇਤੀ ਲਈ ਪਾਣੀ ਦੀ ਘਾਟ, ਫਸਲਾਂ ਦਾ ਉਜਾੜਾ, ਕੁਦਰਤੀ ਮਾਰਾਂ, ਮੁਆਵਜੇ ਨਾ ਮਿਲਣ ਨੂੰ ਲੈ ਕੇ ਅਤੇ ਖੇਤੀ ਤੇ ਕੀਤੀ ਲਾਗਤ ਦੇ ਬਰਾਬਰ ਪੈਦਾਵਾਰ ਨਾ ਹੋਣ ਨੂੰ ਲੈ ਕੇ ਕਿਸਾਨ ਪ੍ਰੇਸ਼ਾਨੀ ਵਿੱਚ ਸੀ।  ਲਾਗਤ ਵੱਧ ਅਤੇ ਪੈਦਾਵਾਰ ਘੱਟ ਹੋਣ ਕਰਕੇ ਕਿਸਾਨ ਆਰਥਿਕ ਸੰਕਟ ਵਿੱਚ ਘਿਰਦਾ ਜਾ ਰਿਹਾ ਸੀ।  ਪਰ ਮੌਜੂਦਾ ਪੰਜਾਬ ਸਰਕਾਰ ਨੇ ਨਹਿਰੀ ਵਿਭਾਗ ਦੀਆਂ ਕਾਰਗੁਜਾਰੀਆਂ ਸੁਧਾਰ ਕੇ ਪੰਜਾਬ ਦੀ ਖੇਤੀ ਲਈ ਹਰ ਵੇਲੇ ਸਾਫ-ਸੁੱਥਰਾ ਪਾਣੀ ਨਹਿਰਾਂ, ਸੂਇਆਂ ਆਦਿ ਵਿੱਚ ਉਪਲਬਧ ਕਰਵਾ ਕੇ ਫਸਲਾਂ ਦੀ ਉਮਰ ਵਧਾਈ ਹੈ।  ਫਸਲਾਂ ਵੱਡੀਆਂ ਅਤੇ ਪੈਦਾਵਾਰ ਕਰਨ ਲੱਗੀਆਂ ਹਨ।  ਪਿਛਲੇ ਰਿਕਾਰਡ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਕਣਕ ਅਤੇ ਹੋਰ ਪੈਦਾ ਹੋਈਆਂ ਫਸਲਾਂ ਨੇ ਕਿੰਨੀ ਪੈਦਾਵਾਰ ਕੀਤੀ ਹੈ।  ਇਸ ਲਈ ਪੰਜਾਬ ਅੱਜ ਖੇਤੀ ਪੱਖੋਂ ਖੁਸ਼ਹਾਲ ਦਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨਹਿਰਾਂ ਵਿੱਚ ਵਾਧੂ ਆਉਣਾ ਭਗਵੰਤ ਮਾਨ ਸਰਕਾਰ ਅਤੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਮਿਹਨਤ ਰੰਗ ਲਿਆਈ ਹੈ।  ਜਿਸ ਦੀ ਜਿਨ੍ਹੀ ਵੀ ਸਲਾਂਘਾ ਕੀਤੀ ਜਾਵੇ।  ਉਨੀ ਹੀ ਥੌੜ੍ਹੀ ਹੈ।  

ਇਹ ਵੀ ਪੜ੍ਹੋ- ਵਿਦੇਸ਼ ਗਏ ਵਿਧਵਾ ਮਾਂ ਦੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ, ਅਦਾਲਤ ਨੇ ਸੁਣਾਈ 2 ਸਾਲ ਦੀ ਕੈਦ, ਜਾਣੋ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News