ਫਿਰੋਜ਼ਪੁਰ ਪੁਲਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਕੀਤਾ ਤਸਕਰ ਕਾਬੂ

10/16/2020 5:02:34 PM

ਫਿਰੋਜ਼ਪੁਰ (ਕੁਮਾਰ): ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਵੱਲੋਂ ਇੰਸਪੈਕਟਰ ਬਲਵੰਤ ਸਿੰਘ ਇੰਚਾਰਜ ਅਤੇ ਏ.ਐੱਸ.ਆਈ. ਰਜ਼ਿੰਦਰ ਪਾਲ ਅਤੇ ਰਾਜੇਸ਼ ਕੁਮਾਰ ਦੀ ਅਗਵਾਈ 'ਚ 9 ਕਿਲੋ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ। ਤਸਕਰ ਕ੍ਰਿਸ਼ਨ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਲਾਲੂ ਵਾਲਾ ਮਕਖੂ ਦੀ ਨਿਸ਼ਾਨਦੇਹੀ 'ਤੇ ਸੀ.ਆਈ.ਏ. ਸਟਾਫ ਦੀ ਪੁਲਸ ਨੇ ਡੀ.ਐੱਸ.ਪੀ. ਇੰਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਢਿੱਲੋਂ ਦੀ ਮੌਜੂਦਗੀ 'ਚ 2 ਕਿਲੋਂ 150 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਫਿਰੋਜ਼ਪੁਰ ਸਰਦਾਰ ਸਿੰਘ ਢਿੱਲੋਂ ਅਤੇ ਐੱਸ.ਪੀ. ਇੰਵੈਸਟੀਗੇਸ਼ਨ ਮੁਖਤਿਆਰ ਰਾਏ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਬਲਵੰਤ ਸਿੰਘ ਅਤੇ ਏ.ਐੱਸ.ਆਈ. ਰਜਿੰਦਰ ਪਾਲ ਦੀ ਅਗਵਾਈ 'ਚ ਤਸਕਰ ਕ੍ਰਿਸ਼ਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਫਿਰੋਜ਼ਪੁਰ ਭਾਰਤ ਅਤੇ ਪਾਕਿ ਬਾਡਰਡ ਦੀ ਪੀ.ਓ.ਪੀ. ਲਕਖਾ ਸਿੰਘ ਵਾਲੀ ਦੇ ਏਰੀਆ ਤੋਂ 9 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਪੁਲਸ ਦੇ ਸਾਹਮਣੇ ਕ੍ਰਿਸ਼ਨ ਸਿੰਘ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ ਨੇ ਬੀ.ਓ.ਪੀ. ਰਾਜੋ ਦੇ ਏਰੀਆ 'ਚ ਵੀ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਲੁਕਾਈ ਹੋਈ ਸੀ। 
ਉਨ੍ਹਾਂ ਨੇ ਦੱਸਿਆ ਕਿ ਐੱਸ.ਪੀ. ਮੁੱਖਤਿਆਰ ਸਿੰਘ ਅਤੇ ਰਵਿੰਦਰ ਪਾਲ ਸਿੰਘ ਡੀ.ਐੱਸ.ਪੀ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਵੰਤ ਸਿੰਘ ਇੰਸਪੈਕਟਰ ਅਤੇ ਏ.ਐੱਸ.ਆਈ. ਰਜਿੰਦਰ ਪਾਲ ਵੱਲੋਂ ਬੀ.ਓ.ਪੀ. ਰਾਜੋ ਦੇ ਏਰੀਏ 'ਚ ਗੇਟ ਨੰਬਰ 143/ ਐੱਮ ਦੇ ਨੇੜੇ ਝੋਨੇ ਦੀ ਖੇਤਾਂ 'ਚ ਲੁਕਾ ਕੇ ਰੱਖੀ ਗਈ 2 ਕਿਲੋ 150 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਨੇ ਦੱਸਿਆ ਕਿ ਤਸਕਰ ਕ੍ਰਿਸ਼ਨ ਸਿੰਘ ਦੇ ਪਾਕਿਸਤਾਨੀ ਤਸਕਰਾਂ ਦੇ ਨਾਲ ਸੰਬੰਧ ਹਨ ਅਤੇ ਸੀ.ਈ.ਓ. ਸਟਾਫ ਫਿਰੋਜ਼ਪੁਰ ਦੀ ਪੁਲਸ ਇਸ ਤੋਂ ਹੁਣ ਤੱਕ 11 ਕਿਲੋ 150 ਗ੍ਰਾਮ ਹੈਰੋਇਨ ਬਰਾਮਦ ਕਰ ਚੁੱਕੀ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 55 ਕਰੋੜ 75 ਲੱਖ ਰੁਪਏ ਹੈ। 
ਉਨ੍ਹਾਂ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਸ ਤਸਕਰ ਕ੍ਰਿਸ਼ਨ ਸਿੰਘ ਦੇ ਕੇਂਦਰੀ ਜੇਲ ਫਿਰੋਜ਼ਪੁਰ 'ਚ ਬੰਦ ਭਰਾ ਨੂੰ ਵੀ ਪ੍ਰਾਟੈਕਸ਼ਨ ਵਾਰੰਟ 'ਤੇ ਲਿਆ ਕੇ ਉਸ ਤੋਂ ਵੀ ਪੁੱਛ ਪੜਤਾਲ ਕਰੇਗੀ ਕਿ ਪਾਕਿਸਤਾਨੀ ਤਸਕਰਾਂ ਤੋਂ ਹੁਣ ਤੱਕ ਕਿੰਨੀ ਹੈਰੋਇਨ ਮੰਗਵਾਈ ਜਾ ਚੁੱਕੀ ਹੈ ਅਤੇ ਇਹ ਹੈਰੋਇਨ ਕਿਥੇ ਭੇਜੀ ਜਾਣੀ ਸੀ। 


Aarti dhillon

Content Editor

Related News