ਖੁੱਲ੍ਹੇ ਬੋਰਵੈੱਲਾਂ ਨੂੰ ਬੰਦ ਕਰਨ ਲਈ ਪ੍ਰਸ਼ਾਸਨ ਕਰ ਰਿਹੈ ਖਾਨਾਪੂਰਤੀ
Thursday, Jun 13, 2019 - 11:06 AM (IST)
ਫਿਰੋਜ਼ਪੁਰ (ਸੰਨੀ) - ਸੁਨਾਮ ਦੇ ਪਿੰਡ ਭਗਵਾਨਪੂਰਾ ਵਿਖੇ ਬੋਰਵੈੱਲ 'ਚ ਡਿੱਗੇ ਫਤਿਹਵੀਰ ਦੀ ਮੌਤ ਹੋ ਜਾਣ ਤੋਂ ਬਾਅਦ ਸੂਬੇ ਦੇ ਲੋਕਾਂ ਦਾ ਸਰਕਾਰ ਪ੍ਰਤੀ ਗੁੱਸਾ ਸਾਫ ਜ਼ਾਹਿਰ ਹੋ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਦੇ ਸਾਰੇ ਬੋਰਵੈੱਲਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਬੰਦ ਕੀਤੇ ਬੋਰਵੈੱਲਾਂ ਦੀ ਰਿਪੋਰਟ ਮੰਗੀ ਹੈ। ਆਦੇਸ਼ ਜਾਰੀ ਹੋਣ ਮਗਰੋਂ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ ਅਤੇ ਇਸ ਦੌਰਾਨ ਪ੍ਰਸ਼ਾਸਨ ਨੂੰ ਕਈ ਬੋਰਵੈੱਲ ਖੁੱਲੇ ਮਿਲ ਰਹੇ ਹਨ, ਜਿਨ੍ਹਾਂ ਨੂੰ ਬੰਦ ਕਰਨ ਲਈ ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਫਾਜ਼ਿਲਕਾ ਵਿਖੇ ਪਿੰਡ ਕਹਨੇਵਾਲਾ ਦੇ ਵਾਟਰਵਰਕਸ 'ਚ ਇਕ ਬੋਰਵੈੱਲ ਖੁੱਲ੍ਹਾ ਹੋਇਆ ਨਜ਼ਰ ਆਇਆ, ਜਿਸ ਨੂੰ ਅਧਿਕਾਰੀਆਂ ਨੇ ਸੀਮੇਂਟ ਦੇ ਖਾਲੀ ਬੈਗ ਅਤੇ ਇਕ ਪੱਥਰ ਨਾਲ ਢੱਕ ਕੇ ਖਾਨਾਪੂਰਤੀ ਕਰ ਦਿੱਤੀ। ਇਸ ਸਬੰਧੀ ਜਦੋਂ ਏ.ਡੀ.ਸੀ. ਡਾ. ਆਰ. ਪੀ. ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।