ਫਾਜ਼ਿਲਕਾ: ਡਿਵਾਇਡਰ ਉਪਰ ਚੜ੍ਹਨ ਕਾਰਨ ਪਲਟੀ ਬੱਸ, ਟਲਿਆ ਹਾਦਸਾ

12/09/2020 1:09:53 PM

ਫਾਜ਼ਿਲਕਾ (ਸੁਨੀਲ ਨਾਗਪਾਲ): ਅੱਜ ਸਵੇਰੇ ਫਾਜ਼ਿਲਕਾ ਦੇ ਜਲਾਲਾਬਾਦ 'ਚ ਫਿਰੋਜ਼ਪੁਰ ਤੋਂ ਫਾਜ਼ਿਲਕਾ ਵੱਲ ਆ ਰਹੀ ਇਕ ਪ੍ਰਾਈਵੇਟ ਬੱਸ ਡਿਵਾਇਡਰ ਨਾਲ ਟਕਰਾਅ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਇੰਨਾ ਖ਼ਤਰਨਾਕ ਸੀ ਕਿ ਡਿਵਾਇਡਰ ਦੇ ਉਪਰੋਂ ਬੱਸ ਦਾ ਟਾਇਰ ਚੜ੍ਹਦੇ ਹੀ ਟਾਇਰ ਫੱਟ ਗਿਆ ਅਤੇ ਲਗਭਗ 80 ਤੋਂ 90 ਫੁੱਟ ਤੱਕ ਡਿਵਾਇਡਰ ਨੂੰ ਤੋੜਦੇ ਹੋਏ ਇਹ ਬੱਸ ਸੜਕ 'ਤੇ ਪਲਟ ਗਈ।

PunjabKesari

ਟੋਲ ਇੰਚਾਰਜ ਬਹਾਦੁਰ ਸਿੰਘ ਦੇ ਮੁਤਾਬਕ ਇਹ ਬੱਸ ਲਖਨਪੁਰ ਤੋਂ ਜੈਪੁਰ ਜਾ ਰਹੀ ਸੀ, ਜਿਸ 'ਚ 25 ਯਾਤਰੀ ਸਵਾਰ ਸਨ ਅਤੇ ਹਾਦਸੇ ਦੀ ਵਜ੍ਹਾ ਸਾਹਮਣੇ ਤੋਂ ਆ ਰਹੇ ਟਰੱਕ ਦੀ ਤੇਜ਼ ਲਾਈਟ ਨਾਲ ਬੱਸ ਡਰਾਇਵਰ ਨੂੰ ਕੁੱਝ ਦਿਖਾਈ ਨਹੀਂ ਦੇ ਰਿਹਾ ਸੀ। ਇਸ ਕਾਰਨ ਬੱਸ ਡਿਵਾਇਡਰ ਨਾਲ ਜਾ ਟਕਰਾਈ। ਹਾਲਾਂਕਿ ਇਸ ਹਾਦਸੇ ਦੌਰਾਨ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ।


Shyna

Content Editor

Related News