2 ਬੱਚਿਆਂ ਦੇ ਪਿਓ ਨੇ ਫਾਹਾ ਲੈ ਕੀਤੀ ਆਤਮ ਹੱਤਿਆ

Wednesday, Apr 27, 2022 - 01:48 PM (IST)

2 ਬੱਚਿਆਂ ਦੇ ਪਿਓ ਨੇ ਫਾਹਾ ਲੈ ਕੀਤੀ ਆਤਮ ਹੱਤਿਆ

ਮਲੋਟ (ਜੁਨੇਜਾ) : ਸ਼ੇਖੂ ਰੋਡ ’ਤੇ ਇਕ ਵਿਅਕਤੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਜਾਣਕਾਰੀ ਅਨੁਸਾਰ ਬਾਲ ਕਿਸ਼ਨ ਪੁੱਤਰ ਰਾਮ ਬਖਸ਼ ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਸ਼ੇਖੂ ਰੋਡ ’ਤੇ ਇਕ ਸ਼ਟਰਿੰਗ ਸਟੋਰ ਉੱਪਰ ਬਣੇ ਚੁਬਾਰੇ ਵਿਚ ਕਿਰਾਏ ’ਤੇ ਰਹਿੰਦਾ ਸੀ। ਅੱਜ ਜਦੋਂ ਉਹ ਰੋਜ਼ਾਨਾ ਵਾਂਗ ਕੰਮ ’ਤੇ ਜਾਣ ਲਈ ਥੱਲੇ ਨਾ ਉਤਰਿਆ ਤਾਂ ਉਸ ਦੇ ਸਾਥੀ ਨੇ ਆ ਕੇ ਦਰਵਾਜ਼ਾ ਖੜਕਾਇਆ, ਜਦੋਂ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਸ ਨੇ ਕਿਸੇ ਦੀ ਮਦਦ ਨਾਲ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਬਾਲ ਕਿਸ਼ਨ ਨੇ ਅੰਦਰ ਚੁੰਨੀ ਨਾਲ ਫਾਹਾ ਲਿਆ ਹੋਇਆ ਸੀ।

ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਵਾਲਾ ਪਹਿਲਾ ਪੰਜਾਬੀ ਸਿੱਖ ਬਣਿਆ ਜੁਗਨਦੀਪ ਸਿੰਘ

ਇੰਝ ਲੱਗਦਾ ਸੀ ਕਿ ਜਿਵੇਂ ਮ੍ਰਿਤਕ ਨੇ ਰਾਤ ਹੀ ਫਾਹਾ ਲੈ ਲਿਆ ਸੀ। ਮ੍ਰਿਤਕ ਸ਼ਾਦੀਸ਼ੁਦਾ ਸੀ ਅਤੇ ਇਸ ਦੇ 2 ਬੱਚੇ ਸਨ ਅਤੇ ਖੁਦ ਰਗੜਾਈ ਦਾ ਕੰਮ ਕਰਦਾ ਸੀ ਤੇ ਇਥੇ ਇਕੱਲਾ ਰਹਿੰਦਾ ਸੀ। ਥਾਣਾ ਮੁਖੀ ਚੰਦਰ ਸ਼ੇਖਰ ਨੇ ਦੱਸਿਆ ਕਿ ਆਤਮਹੱਤਿਆ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅਬੋਹਰ ਤੋਂ ਦੁਖਦਾਇਕ ਖ਼ਬਰ, ਪਿਓ ਨੇ 9 ਸਾਲਾ ਪੁੱਤਰ ਸਮੇਤ ਨਹਿਰ 'ਚ ਮਾਰੀ ਛਾਲ


author

Anuradha

Content Editor

Related News