ਪੈਦਲ ਜਾ ਰਹੇ ਪਿਓ-ਪੁੱਤ ਨੂੰ ਮੋਟਰਸਾਈਕਲ ਨੇ ਮਾਰੀ ਟੱਕਰ, ਪਿਓ ਦੀ ਮੌਤ

08/13/2019 11:11:29 PM

ਸੰਗਤ ਮੰਡੀ (ਮਨਜੀਤ)— ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਡੂੰਮਵਾਲੀ ਵਿਖੇ ਬੀਤੇ ਦਿਨੀਂ ਪੈਦਲ ਜਾ ਰਹੇ ਪਿਉ-ਪੁੱਤ 'ਚ ਇਕ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਮਾਰ ਦਿੱਤਾ ਗਿਆ, ਜਿਸ 'ਚ ਪੁੱਤਰ ਦਾ ਤਾਂ ਬਚਾਅ ਹੋ ਗਿਆ ਪਰ ਪਿਉ ਦੀ ਮੌਤ ਹੋ ਗਈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਐੱਸ. ਆਈ. ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਕੁਮਾਰ ਪੁੱਤਰ ਸ਼ੰਕਰ ਤਿਵਾੜੀ ਨੇ ਗੁਰਪਿਆਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਥਰਾਲਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਬੀਤੇ ਦਿਨੀਂ ਆਪਣੇ ਪਿਤਾ ਸ਼ੰਕਰ ਤਿਵਾੜੀ ਨਾਲ ਪੈਦਲ ਜਾ ਰਿਹਾ ਸੀ ਪਰ ਉਕਤ ਵਿਅਕਤੀ ਵੱਲੋਂ ਤੇਜ਼ ਰਫ਼ਤਾਰ ਲਿਆ ਕੇ ਮੋਟਰਸਾਈਕਲ ਉਨ੍ਹਾਂ 'ਚ ਮਾਰ ਦਿੱਤਾ ਗਿਆ। ਇਸ ਹਾਦਸੇ 'ਚ ਉਸ ਦਾ ਤਾਂ ਬਚਾਅ ਹੋ ਗਿਆ ਪਰ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਮੋਟਰਸਾਈਕਲ ਸਵਾਰ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


KamalJeet Singh

Content Editor

Related News