ਤੇਜ਼ ਝੱਖੜ ਕਾਰਨ 2 ਸ਼ੈੱਡਾਂ ਤੇ ਕਾਰ ਦਾ ਹੋਇਆ ਨੁਕਸਾਨ

05/03/2018 1:55:06 PM

ਮੱਖੂ (ਅਹੂਜਾ, ਵਾਹੀ, ਧੰਜੂ) - ਤੇਜ਼ ਝੱਖੜ ਆਉਣ ਕਾਰਨ 2 ਸ਼ੈਡਾਂ ਅਤੇ ਕਾਰ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਬਲ ਸਿੰਘ ਵਾਸੀ ਸ਼ੀਹਾਪਾੜੀ ਨੇ ਕਿਹਾ ਕਿ ਝੱਖੜ ਇਨ੍ਹਾਂ ਜ਼ਿਆਦਾ ਤੇਜ਼ੀ ਨਾਲ ਆਇਆ ਕਿ ਬਣਾਇਆ ਹੋਇਆ ਤੂੜੀ ਵਾਲਾ ਸ਼ੈੱਡ ਡਿੱਗ ਗਿਆ, ਜਿਸ ਨਾਲ ਸ਼ੈੱਡ ਦੇ ਨੇੜੇ ਖੜੀ ਕਾਰ ਦਾ ਵੀ ਨੁਕਸਾਨ ਹੋ ਗਿਆ। ਇਸੇ ਤਰ੍ਹਾਂ ਹੀ ਅਮਰੀਕ ਸਿੰਘ ਵਾਸੀ ਸ਼ੀਹਾਪਾੜੀ ਨੇ ਕਿਹਾ ਕਿ ਤੇਜ਼ ਝੱਖੜ ਕਾਰਨ ਉਸ ਦਾ ਬਣਾਇਆ ਹੋਇਆ ਸ਼ੈੱਡ ਡਿੱਗ ਪਿਆ। ਇਸ ਤੇਜ਼ ਝੱਖੜ ਅਤੇ ਬਰਸਾਤ ਕਾਰਨ ਸ਼ਹਿਰ ਵਿਚ ਲੋਕਾਂ ਦੇ ਕਈ ਕੰਮ ਰੁੱਕ ਗਏ।


Related News