ਕਿਸਾਨਾਂ ਨੇ ਚਿੱਪ ਵਾਲਾ ਪ੍ਰੀਪੇਡ ਮੀਟਰ ਪੁੱਟ ਕੇ ਬਿਜਲੀ ਵਿਭਾਗ ਦੇ ਕੀਤਾ ਹਵਾਲੇ

Thursday, Mar 31, 2022 - 10:08 PM (IST)

ਕਿਸਾਨਾਂ ਨੇ ਚਿੱਪ ਵਾਲਾ ਪ੍ਰੀਪੇਡ ਮੀਟਰ ਪੁੱਟ ਕੇ ਬਿਜਲੀ ਵਿਭਾਗ ਦੇ ਕੀਤਾ ਹਵਾਲੇ

ਭਵਾਨੀਗੜ੍ਹ (ਵਿਕਾਸ) : ਕੇਂਦਰ ਸਰਕਾਰ ਨੇ ਪੰਜਾਬ 'ਚ ਘਰੇਲੂ ਅਤੇ ਹਰ ਛੋਟੇ-ਵੱਡੇ ਵਪਾਰਕ ਅਦਾਰਿਆਂ 'ਚ ਚਿੱਪ ਵਾਲੇ ਬਿਜਲੀ ਮੀਟਰ ਲਗਾਉਣ ਦੇ ਹੁਕਮ ਬਿਜਲੀ ਮਹਿਕਮੇ ਨੂੰ ਚਾੜ੍ਹ ਦਿੱਤੇ ਹਨ, ਜਿਸ ਦੇ ਚੱਲਦਿਆਂ ਨੇੜਲੇ ਪਿੰਡ ਕਪਿਆਲ ਵਿਖੇ ਬਿਜਲੀ ਵਿਭਾਗ ਵੱਲੋਂ ਇਕ ਪੋਲਟਰੀ ਫਾਰਮ 'ਤੇ ਲਗਾਏ ਚਿੱਪ ਵਾਲੇ ਮੀਟਰ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਵਰਕਰਾਂ ਨੇ ਉਤਾਰ ਕੇ ਵਾਪਸ ਬਿਜਲੀ ਬੋਰਡ ਦੇ ਦਫ਼ਤਰ ਵਿਚ ਜਮ੍ਹਾ ਕਰਵਾ ਦਿੱਤਾ।

ਇਹ ਵੀ ਪੜ੍ਹੋ : ਜ਼ਮੀਨ ਗਹਿਣੇ ਧਰ ਇੰਗਲੈਂਡ ਭੇਜੀ ਪਤਨੀ ਨੇ ਗੱਲਬਾਤ ਕੀਤੀ ਬੰਦ, ਲੜਕੇ ਨਾਲ ਵਾਪਰਿਆ ਇਹ ਭਾਣਾ

ਇਸ ਮੌਕੇ ਕਿਸਾਨ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਮੁੜ ਤੋਂ ਬਿਜਲੀ ਵਿਭਾਗ ਨੇ ਕਿਸੇ ਅਦਾਰੇ 'ਤੇ ਅਜਿਹੇ ਮੀਟਰ ਲਗਾਏ ਤਾਂ ਅਧਿਕਾਰੀਆਂ ਤੇ ਬਿਜਲੀ ਦਫ਼ਤਰਾਂ ਦੇ ਘਿਰਾਓ ਕੀਤੇ ਜਾਣਗੇ। ਇਸ ਸਬੰਧੀ ਕਿਸਾਨ ਜਥੇਬੰਦੀ ਦੇ ਬਲਾਕ ਆਗੂ ਕਰਮ ਚੰਦ ਪੰਨਵਾਂ ਤੇ ਗੁਰਦੇਵ ਸਿੰਘ ਆਲੋਅਰਖ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਇੱਥੇ ਸ਼ਿਵ ਕੁਮਾਰ ਪਾਟਿਲ ਦੇ ਪੋਲਟਰੀ ਫਾਰਮ ਵਿਚ ਚਿੱਪ ਵਾਲਾ ਪ੍ਰੀਪੇਡ ਮੀਟਰ ਲਗਾ ਦਿੱਤਾ, ਜਿਸ ਸਬੰਧੀ ਜਥੇਬੰਦੀ ਨੂੰ ਭਿਣਕ ਪਈ ਤਾਂ ਮੌਕੇ 'ਤੇ ਪਹੁੰਚ ਕੇ ਵਰਕਰਾਂ ਨੇ ਉਕਤ ਮੀਟਰ ਨੂੰ ਪੁਟਵਾ ਕੇ ਬਿਜਲੀ ਮਹਿਕਮੇ ਕੋਲ ਜਮ੍ਹਾ ਕਰਵਾਇਆ। ਇਸ ਮੌਕੇ ਸਤਨਾਮ ਸਿੰਘ ਕਪਿਆਲ, ਬੱਬੂ ਬਟੜਿਆਣਾ, ਹਰਨੇਕ ਸਿੰਘ ਰੇਤਗੜ੍ਹ ਸਮੇਤ ਕਾਫੀ ਗਿਣਤੀ 'ਚ ਕਿਸਾਨ ਹਾਜ਼ਰ ਸਨ।

ਇਹ ਵੀ ਪੜ੍ਹੋ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਪ੍ਰੀਪੇਡ ਨਹੀਂ, ਸਮਾਰਟ ਰੀਡਿੰਗ ਮੀਟਰ ਸੀ : ਐੱਸ. ਡੀ. ਓ.
ਓਧਰ ਪਾਵਰਕਾਮ ਵਿਭਾਗ ਘਰਾਚੋਂ ਦੇ ਐੱਸ. ਡੀ. ਓ. ਅਕਾਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਕਪਿਆਲ ਵਿਖੇ ਲਗਾਇਆ ਗਿਆ ਸਮਾਰਟ ਮੀਟਰ ਸੀ, ਜੋ ਸਿਰਫ ਬਿਜਲੀ ਦੀ ਖਪਤ ਦੀ ਰੀਡਿੰਗ ਕਰਦਾ ਹੈ। ਕਿਸਾਨਾਂ ਨੂੰ ਇਸ ਬਾਰੇ ਦੱਸਿਆ ਵੀ ਗਿਆ ਹੈ ਕਿੀ ਸਮਾਰਟ ਮੀਟਰ ਕਿਵੇਂ ਕੰਮ ਹੈ।

ਇਹ ਵੀ ਪੜ੍ਹੋ : ਗੁਰਾਇਆ : ਬੈਂਕ ਦੇ ਅੰਦਰ ਹੀ ਸ਼ਾਤਿਰ ਠੱਗ ਟੇਲਰ ਮਾਸਟਰ ਨਾਲ ਮਾਰ ਗਏ 40 ਹਜ਼ਾਰ ਦੀ ਠੱਗੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News