ਨਰਮੇ ਦੀ ਖਰਾਬੀ ਦਾ ਪੂਰਾ ਮੁਆਵਜ਼ਾ ਨਾ ਮਿਲਣ ’ਤੇ ਕਿਸਾਨਾਂ ਨੇ ਕਾਨਗੋ ਤੇ ਪਟਵਾਰੀ ’ਤੇ ਲਾਏ ਦੋਸ਼

08/31/2019 2:23:02 PM

ਜੈਤੋ (ਵਿਪਨ ਗੋਇਲ)—ਨਰਮੇ ਦੀ ਖਰਾਬੀ ਦਾ ਪੂਰਾ ਮੁਆਵਜ਼ਾ ਅੱਜ ਤੱਕ ਨਾ ਮਿਲਣ ਕਾਰਨ ਕਿਸਾਨਾਂ ਨੇ ਕਾਨਗੋ ਅਤੇ ਪਟਵਾਰੀ ਤੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਨਗੋ ਅਤੇ ਪਟਵਾਰੀ ਗੁਰਜੰਟ ਸਿੰਘ ਵੱਲੋਂ ਨਰਮੇ ਵਾਲਿਆਂ ਨੂੰ ਮੁਆਵਜ਼ਾ ਦੇਣ ਦੀ ਬਜਾਏ ਮਿਲੀ ਭੁਗਤ ਕਰਕੇ ਝੋਨੇ ਵਾਲਿਆਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਕਿਸਾਨਾਂ ਦਾ ਕਹਿਣਾ ਹੈ ਕਿ 2015-16 ਤੋਂ ਅੱਜ ਤੱਕ ਇਨ੍ਹਾਂ ਨੂੰ ਨਰਮੇ ਦੀ ਖਰਾਬੀ ਦਾ ਪੂਰਾ ਮੁਆਵਜ਼ਾ ਨਹੀਂ ਦਿੱਤਾ ਗਿਆ, ਜਿਸ ਨੂੰ ਲੈ ਕੇ ਕਦੇ ਡੀ.ਸੀ. ਦਫਤਰ ਅਤੇ ਕਦੇ ਐੱਸ.ਡੀ.ਐੱਮ ਦਫਤਰ ’ਚ ਜਾ ਕੇ ਧੱਕੇ ਖਾ ਰਹੇ ਹਾਂ ਅਤੇ ਪ੍ਰੇਸ਼ਾਨ ਹੋ ਰਹੇ ਹਾਂ। ਇਨਸਾਫ ਨਾ ਮਿਲਣ ਕਾਰਨ ਅੱਕ ਕੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੱਤਰ ਪਾਇਆ ਗਿਆ ਜਿਸ ਦੀ ਕੋਈ ਸੁਣਵਾਈ ਨਹੀ ਹੋਈ। 

ਜਦੋਂ ਇਸ ਮਾਮਲੇ ਬਾਰੇ ਕਾਨਗੋ ਨਾਲ ਗੱਲ ਕਰਨੀ ਚਾਹੀ ਤਾਂ ਦਫਤਰ ’ਚ ਕੁਰਸੀ ਖਾਲੀ ਮਿਲੀ ਅਤੇ ਇਸੇ ਹੀ ਤਰ੍ਹਾਂ ਪਟਵਾਰੀ ਗੁਰਜੰਟ ਸਿੰਘ ਮੌਕੇ ਤੇ ਦਫਤਰ ਵਿੱਚ ਮੌਜੂਦ ਨਹੀਂ ਸੀ। ਇਸ ਬਾਰੇ ਜਦੋਂ ਮੈਡਮ ਤਹਿਸੀਲਦਾਰ ਲਵਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਇਨਕੁਆਰੀ ਚੱਲ ਰਹੀ ਹੈ ਇਹ ਗੱਲ ਕਿਹ ਕੇ ਪੱਲਾ ਝਾੜ ਦਿੱਤਾ।


Shyna

Content Editor

Related News