ਹਰਿਆਣਾ ਵਿਖੇ ਕਿਸਾਨਾਂ ਤੇ ਕੀਤੇ ਲਾਠੀਚਾਰਜ ਦੇ ਵਿਰੋਧ ''ਚ ਬੀਕੇਯੂ ਏਕਤਾ ਸਿੱਧੂਪੁਰ ਨੇ ਲੁਧਿਆਣਾ-ਦਿੱਲੀ ਹਾਈਵੇ ਕੀਤਾ ਜਾਮ

08/29/2021 1:38:27 PM

ਦਿੜ੍ਹਬਾ ਮੰਡੀ ( ਅਜੈ ): ਬੀਤੇ ਕੱਲ੍ਹ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਵਿਖੇ ਟੋਲ ਪਲਾਜੇ ਤੇ ਸ਼ਾਂਤਮਈ ਇਕੱਠੇ ਹੋ ਰਹੇ ਕਿਸਾਨਾਂ ਤੇ ਭਾਜਪਾ ਦੀ ਖੱਟੜ ਸਰਕਾਰ ਵੱਲੋਂ ਵਹਿਸੀਆਨਾ ਢੰਗ ਨਾਲ ਗੁੰਡਾਗਰਦੀ ਕਰਦਿਆਂ ਲਾਠੀਚਾਰਜ ਕੀਤਾ ਗਿਆ। ਜਿਸ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਲੁਧਿਆਣਾ-ਦਿੱਲੀ ਮੁੱਖ ਹਾਈਵੇ ’ਤੇ ਸੂਲਰ ਘਰਾਟ ਵਿਖੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਚੱਕਾ ਜਾਮ ਕਰਕੇ ਮੋਦੀ ਸਰਕਾਰ ਅਤੇ ਖੱਟੜ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। 

ਇਸ ਮੌਕੇ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਮੋਦੀ ਸਰਕਾਰ ਤੇ ਖੱਟੜ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਚੱਲ ਰਹੇ ਅੰਦੋਲਨ ਨੂੰ ਲਾਠੀ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ। ਚੱਠਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ’ਤੇ ਜਿੰਨਾ ਮਰਜ਼ੀ ਜ਼ੁਲਮ ਢਾਹ ਲਵੇ ਪਰ ਕਿਸਾਨਾਂ ਦੇ ਹੌਂਸਲੇ ਬੁਲੰਦ ਰਹਿਣਗੇ ਅਤੇ ਕਿਸਾਨ ਅੰਦੋਲਨ ਹੋਰ ਪ੍ਰਚੰਡ ਹੋਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਅੰਦੋਲਨ ਜਾਰੀ ਰਹੇਗਾ ਅਤੇ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਕਿਸਾਨ ਆਗੂ ਬਿਕਰਮਜੀਤ ਸਿੰਘ ਲੌਂਗੋਵਾਲ, ਰਾਏ ਸਿੰਘ ਰਟੋਲ, ਸੁਖਚੈਨ ਸਿੰਘ ਸਾਦੀਹਿਰੀ, ਰਾਜ ਸਿੰਘ ਖਾਲਸਾ ਅਤੇ ਭੀਮ ਸਿੰਘ ਕੜਿਆਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟੜ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਘਬਰਾਈ ਹੋਈ ਹੈ। ਇਸ ਮੌਕੇ ਪਿਆਰਾ ਸਿੰਘ ਭੰਗੂ, ਦਲੇਲ ਸਿੰਘ ਚੱਠਾ, ਪ੍ਰਗਟ ਸਿੰਘ ਮਲਕ,ਗੋਬਿੰਦ ਸਿੰਘ ਬਿੱਲਾ ਜਖੇਪਲ, ਧੰਨ ਸਿੰਘ ਢੰਡੋਲੀ ਕਲਾਂ,ਗੁਰਦੀਪ ਸਿੰਘ ਲਾਡਬੰਨਜਾਰਾ ਕਲਾਂ, ਗੁਰਮੇਲ ਸਿੰਘ ਖੇਤਲਾ, ਬਲਵੀਰ ਸਿੰਘ ਖੇਤਲਾ,ਹਰੀ ਸਿੰਘ ਭਗਤਪੁਰਾ ਟਿੱਬੀ, ਨਿਰਮਲ ਸਿੰਘ ਨਾਗਰੀ,ਗੁਰਧਿਆਨ ਸਿੰਘ ਤਰੰਜੀਖੇੜਾ, ਰਾਜਵੀਰ ਸਿੰਘ ਹਰੀਗੜ, ਸਕਿੰਦਰ ਸਿੰਘ ਨੀਲੋਵਾਲ ਅਤੇ ਗੋਬਿੰਦ ਸਿੰਘ ਵੈਰੋਕੇ ਆਦਿ ਹਾਜ਼ਰ ਸਨ।


Shyna

Content Editor

Related News