ਕਿਸਾਨਾਂ ਨੇ ਕੀਤਾ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ, ਐੱਮ.ਪੀ. ਰਵਨੀਤ ਬਿੱਟੂ ਦਾ ਫੂਕਿਆ ਪੁਤਲਾ

12/30/2020 4:52:51 PM

ਮਲੋਟ (ਜੁਨੇਜਾ): ਭਾਰਤੀ ਯੁਵਾ ਜਨਤਾ ਮੋਰਚਾ ਵਲੋਂ ਮਲੋਟ ਵਿਖੇ ਕਾਂਗਰਸੀ ਐੱਮ.ਪੀ. ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ। ਜਿਸ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਉਧਰ ਭਾਜਪਾ ਦੇ ਇਸ ਪ੍ਰੋਗਰਾਮ ਦਾ ਕਿਸਾਨ ਆਗੂਆਂ ਨੇ ਨਾਅਰੇਬਾਜੀ ਕਰਕੇ ਵਿਰੋਧ ਕੀਤਾ। ਕਾਂਗਰਸੀ ਐੱਮ.ਪੀ. ਵਲੋਂ ਭਾਜਪਾ ਆਗੂਆਂ ਉਪਰ ਹੋ ਰਹੇ ਹਮਲਿਆਂ ਸਮੇਤ ਦਿੱਤੇ ਬਿਆਨਾਂ ਦੇ ਰੋਸ ਵਜੋਂ ਅੱਜ ਪੰਜਾਬ ਭਰ ਵਿਚ ਰਵਨੀਤ ਬਿੱਟੂ ਦੇ ਫੂਕੇ ਜਾ ਰਹੇ ਪੁਤਲਿਆ ਤਹਿਤ ਅੱਜ ਜ਼ਿਲਾ ਯੁਵਾ ਮੋਰਚਾ ਵੱਲੋਂ ਮਲੋਟ ਵਿਖੇ ਤਹਿਸੀਲ ਚੌਂਕ ਵਿਚ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਜ਼ਿਲ੍ਹਾ ਭਾਜਪਾ ਦੇ ਪ੍ਰਦੇਸ਼ ਸਕੱਤਰ ਸੁਨੀਤਾ ਗਰਗ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਸਤੀਸ਼ ਅਸੀਜਾ, ਓਮ ਪ੍ਰਕਾਸ਼ ਮਿੱਡਾ, ਜ਼ਿਲ੍ਹਾ ਮੀਤ ਪ੍ਰਧਾਨ ਸੋਮ ਨਾਥ ਕਾਲੜਾ, ਯੁਵਾ ਮੋਰਚਾ ਦੇ ਪ੍ਰਧਾਨ ਜਸਕਰਨ ਸਿੰਘ,ਪ੍ਰੇਮ ਜਾਗਿੰਡ, ਕੇਸ਼ਵ ਸਿਡਾਨਾ, ਸੰਦੀਪ ਵਰਮਾ, ਸੀਤਾ ਰਾਮ ਖਟਕ, ਵੈਦ ਪ੍ਰਕਾਸ਼ ਚੁਚਰਾ ਸਮੇਤ ਲੀਡਰਾਂ ਨੇ ਕਾਂਗਰਸ ਸਰਕਾਰ ਅਤੇ ਰਵਨੀਤ ਬਿੱਟੂ ਖਿਲਾਫ਼ ਨਾਅਰੇਬਾਜੀ ਅਤੇ ਬਿੱਟੂ ਦਾ ਪੁਤਲਾ ਫੂਕਿਆ ਗਿਆ। 

PunjabKesari

ਡੀ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ- ਇਸ ਮੌਕੇ ਭਾਜਪਾ ਆਗੂਆਂ ਨੇ ਮਲੋਟ ਦੇ ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਰਾਹੀ ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਨੂੰ ਇਕ ਸ਼ਿਕਾਇਤ ਭੇਜ ਕਿ ਬਿੱਟੂ ਵਿਰੁੱਧ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਮਾਮਲਾ ਦਰਜ ਨਾ ਕੀਤਾ ਤਾਂ ਉਹ ਭੁੱਖ ਹੜਤਾਲ ਤੇ ਬੈਠਣਗੇ। 

ਸਵ: ਬੇਅੰਤ ਸਿੰਘ ਦੀ ਕੀਤੀ ਸ਼ਾਲਘਾ: ਇਹ ਵੀ ਜ਼ਿਕਰਯੋਗ ਹੈ ਬਿੱਟੂ ਵਿਰੁੱਧ ਬਿਆਨਬਾਜੀ ਕਰਦਿਆਂ ਜ਼ਿਲ੍ਹਾ ਭਾਜਪਾ ਪ੍ਰਧਾਨ ਰਜੇਸ਼ ਪਠੇਲਾ ਨੇ ਕਿਹਾ ਬਿੱਟੂ ਉਸ ਸ.ਬੇਅੰਤ ਸਿੰਘ ਦਾ ਪੋਤਰਾ ਹੈ ਜਿਨ੍ਹਾਂ ਨੇ ਪੰਜਾਬ ਵਿਚ ਅਮਨ ਸ਼ਾਤੀ ਲਿਆਉਣ ਲਈ ਆਪਣਾ ਬਲੀਦਾਨ ਦਿੱਤਾ। ਪਰ ਅੱਜ ਬਿੱਟੂ ਭੜਕਾਊ ਬਿਆਨ ਦੇ ਰਿਹਾ ਹੈ।


Shyna

Content Editor

Related News