ਕਿਸਾਨ ਆਗੂ ਜਸਵੀਰ ਕੌਰ ਨੱਤ ਮਾਨਸਾ ਨੇ ਵੀ ਮੁਜ਼ੱਫ਼ਰਨਗਰ ਦੀ ਕਿਸਾਨ ਮਹਾਂਪੰਚਾਇਤ ਨੂੰ ਕੀਤਾ ਸੰਬੋਧਨ

Sunday, Sep 05, 2021 - 05:09 PM (IST)

ਕਿਸਾਨ ਆਗੂ ਜਸਵੀਰ ਕੌਰ ਨੱਤ ਮਾਨਸਾ ਨੇ ਵੀ ਮੁਜ਼ੱਫ਼ਰਨਗਰ ਦੀ ਕਿਸਾਨ ਮਹਾਂਪੰਚਾਇਤ ਨੂੰ ਕੀਤਾ ਸੰਬੋਧਨ

ਬੁਢਲਾਡਾ (ਬਾਂਸਲ): ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਮੁਜ਼ੱਫ਼ਰਨਗਰ ਵਿਖੇ ਕੀਤੀ ਗਈ ਦੇਸ਼ ਭਰ ’ਚੋਂ ਆਏ ਲੱਖਾਂ ਕਿਸਾਨਾਂ ਦੀ ਸ਼ਮੂਲੀਅਤ ਵਾਲੀ ਲਾ-ਮਿਸਾਲ ਤੇ ਇਤਿਹਾਸਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਕਿਸਾਨ ਆਗੂਆਂ ਵਿਚ ਬੀਬੀ ਜਸਬੀਰ ਕੌਰ ਨੱਤ ਵੀ ਸ਼ਾਮਲ ਸਨ। ਜੋ ਮਾਨਸਾ ਸ਼ਹਿਰ ਅਤੇ ਪੂਰੇ ਜ਼ਿਲ੍ਹੇ ਦੇ ਇੱਕ ਬਹੁਤ ਜਾਣੇ-ਪਛਾਣੇ ਸਰਗਰਮ ਸਮਾਜਸੇਵੀ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਇਕ ਪ੍ਰਮੁੱਖ ਸੂਬਾਈ ਲੀਡਰ ਹਨ।

ਜਾਣਕਾਰੀ ਅਨੁਸਾਰ ਜਦੋਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਮੋਰਚਾ ਲੱਗਿਆ ਹੈ, ਜਸਬੀਰ ਕੌਰ ਨੱਤ ਉਦੋਂ ਤੋਂ ਹੀ ਪੂਰੇ ਪਰਿਵਾਰ ਸਮੇਤ ਉਥੇ ਡਟੇ ਹੋਏ ਹਨ। ਉਹ ਸੰਯੁਕਤ ਕਿਸਾਨ ਮੋਰਚੇ ਦੀ ਟਿਕਰੀ ਬਾਰਡਰ ਮੰਚ ਸੰਚਾਲਨ ਕਮੇਟੀ ਦੇ ਇੱਕੋ-ਇਕ ਔਰਤ ਮੈਂਬਰ ਅਤੇ ਮੋਹਰੀ ਆਗੂ ਹਨ। ਜਥੇਬੰਦਕ ਵੰਡੀਆਂ ਤੋਂ ਉੱਪਰ ਉੱਠ ਕੇ ਸਭ ਨੂੰ ਇਕਜੁੱਟ ਕਰਕੇ ਚੱਲਣ ਅਤੇ ਹਰ ਜ਼ਿੰਮੇਵਾਰੀ ਅੱਗੇ ਵਧ ਕੇ ਆਪਣੇ ਸਿਰ ਲੈਣ ਦੀ ਅਨੂਠੀ ਭਾਵਨਾ ਸਦਕਾ ਟਿਕਰੀ ਮੋਰਚੇ ’ਤੇ ਮੌਜੂਦ ਪੰਜਾਬ ਤੇ ਹਰਿਆਣੇ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਉਨ੍ਹਾਂ ਨੂੰ ਇਕ ਸਰਬ ਸਾਂਝੇ ਲੀਡਰ ਵਜੋਂ ਪ੍ਰਵਾਨ ਕਰਦੇ ਹਨ। ਜਸਵੀਰ ਕੌਰ ਨੱਤ ਦਾ ਦੇਸ਼ ਭਰ ਦੀ ਇਸ ਮਹਾਰੈਲੀ ਵਿੱਚ ਸੰਬੋਧਨ ਕਰਨਾ ਮਾਨਸਾ ਜ਼ਿਲ੍ਹੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ। 


author

Shyna

Content Editor

Related News