ਫਰੀਦਕੋਟ ਪੁਲਸ ਨੇ ਕੀਤੀ ਰੇਡ, ਚੱਲਦੀ ਭੱਠੀ ਤੇ ਨਾਜਾਇਜ਼ ਲਾਹਣ ਸਮੇਤ 1 ਨੂੰ ਕੀਤਾ ਕਾਬੂ
Wednesday, May 04, 2022 - 03:51 PM (IST)

ਫਰੀਦਕੋਟ (ਦੁਸਾਂਝ) : ਐੱਸ.ਐੱਸ.ਪੀ ਅਵਨੀਤ ਕੌਰ ਸਿੱਧੂ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਹੁਗਾਰਾ ਮਿਲਿਆ ਜਦੋ ਥਾਣਾ ਸਾਦਿਕ ਦੀ ਪੁਲਸ ਨੂੰ ਮੁਖਬਰ ਨੇ ਇਤਲਾਹ ਕੀਤੀ ਕੀ ਪਿੰਡ ਦੀਪ ਸਿੰਘਵਾਲਾ ਵਿਖੇ ਇੱਕ ਵਿਅਕਤੀ ਘਰ ’ਚ ਦੇਸੀ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਜੇਕਰ ਤੁਸੀ ਰੇਡ ਕਰੋ ਤਾਂ ਚੱਲਦੀ ਭੱਠੀ ਫੜੀ ਜਾ ਸਕੀ ਹੈ। ਇਸਦੇ ਚਲਦੇ ਸਾਦਿਕ ਥਾਣਾ ਦੀ ਪੁਲਸ ਪਾਰਟੀ ਵੱਲੋਂ ਰੇਡ ਕੀਤੀ ਤਾਂ ਮੱਖਣ ਸਿੰਘ ਪੁੱਤਰ ਅਮਿਤ ਸਿੰਘ ਵਾਸੀ ਦੀਪ ਸਿੰਘਵਾਲਾ ਕੋਲੋਂ ਚੱਲਦੀ ਭੱਠੀ ਸਮੇਤ 70 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 34 ਧਾਰਾ 61,1,14 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਕੇਸ ਦੀ ਤਫਤੀਸ਼ ਏ.ਐੱਸ.ਆਈ ਚਰਨਜੀਤ ਸਿੰਘ ਕਰ ਰਹੇ ਹਨ।
ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਦੇ ਸਾਬਕਾ ਸਰਪੰਚ ਦੀ ਘਰ ’ਚੋਂ ਮਿਲੀ ਗਲੀ-ਸੜੀ ਲਾਸ਼, ਫੈਲੀ ਸਨਸਨੀ
ਇਸ ਮੌਕੇ ਸਾਦਿਕ ਥਾਣਾ ਮੁਖੀ ਚਮਕੌਰ ਸਿੰਘ ਬਰਾੜ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਨੂੰ ਮੁਖਬਰ ਦੇ ਅਧਾਰ ’ਤੇ ਇਤਲਾਹ ਮਿਲੀ ਸੀ ਕਿ ਦੀਪ ਸਿੰਘ ਵਾਲਾ ਪਿੰਡ ’ਚ ਨਾਜਾਇਜ਼ ਦੇਸੀ ਸ਼ਰਾਬ ਕੱਢਣ ਲਈ ਭੱਠੀ ਚੱਲ ਰਹੀ ਹੈ ਤਾਂ ਤੁਰੰਤ ਸਾਡੀ ਪੁਲਿਸ ਟੀਮ ਨੇ ਰੇਡ ਕਰਕੇ ਚਲਦੀ ਭੱਠੀ ਸਮੇਤ ਮੱਖਣ ਸਿੰਘ ਨਾਮ ਦੇ ਵਿਅਕਤੀ ਨੂੰ ਕਾਬੂ ਕਰਕੇ 70 ਲੀਟਰ ਲਾਹਨ ਵੀ ਬਰਾਮਦ ਕਰ ਲਈ ਅਤੇ ਸਾਰਾ ਸਮਾਨ ਜ਼ਬਤ ਕਰ ਅਗਲੇਰੀ ਬਣਦੀ ਕਾਰਵਾਈ ਆਰੰਭ ਦਿਤੀ ਹੈ। ਉਨ੍ਹਾਂ ਇਸ ਮੌਕੇ ਗਲਤ ਕੰਮ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਨਸ਼ੇ ਵੇਚਣ ਦਾ ਆਦੀ ਹੈ ਤਾ ਉਹ ਨਸ਼ੇ ਵੇਚਣੇ ਬੰਦ ਕਰ ਦੇਵੇ ਨਹੀ ਤਾਂ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਔਰ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਤੇ ਉਸਦੇ ਪੁੱਤ ਦੀ ਗੁੰਡਾਗਰਦੀ, ਗਰਭਵਤੀ ਔਰਤ ਸਮੇਤ ਕਈਆਂ ਨੂੰ ਕੀਤਾ ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ