ਦਸਮੇਸ਼ ਸੋਲਰ ਐਨਰਜੀ ਨੇ ਦੁਨੀਆ ਦੀ ਸਭ ਤੋਂ ਉੱਚੀ ਥਾਂ ਪੈਨਲ ਲਾ ਕੇ ਰਚਿਆ ਇਤਿਹਾਸ

07/14/2019 3:25:51 PM

ਫ਼ਰੀਦਕੋਟ (ਜਸਬੀਰ ਕੌਰ/ਬਾਂਸਲ) - ਦਸਮੇਸ਼ ਸੋਲਰ ਐਨਰਜੀ, ਹਰਿੰਦਰਾ ਨਗਰ, ਕੋਟਕਪੂਰਾ ਰੋਡ, ਫ਼ਰੀਦਕੋਟ ਜੋ ਭਾਰਤ ਸਰਕਾਰ ਅਤੇ ਪੇਡਾ ਤੋਂ ਮਾਨਤਾ ਪ੍ਰਾਪਤ ਹੈ, ਨੇ ਦੁਨੀਆ ਦੀ ਸਭ ਤੋਂ ਉੱਚੀ ਥਾਂ ਪੈਨਲ ਲਾ ਕੇ ਇਤਿਹਾਸ ਰੱਚ ਦਿੱਤਾ ਹੈ। ਉਨ੍ਹਾਂ ਸੋਲਰ ਪੈਨਲ ਲਾਉਣ ਦੇ ਖੇਤਰ 'ਚ ਅਜਿਹੀ ਪ੍ਰਾਪਤੀ ਹਾਸਲ ਕੀਤੀ, ਜਿਸ ਨਾਲ ਜਿੱਥੇ ਦਸਮੇਸ਼ ਸੋਲਰ ਐਨਰਜੀ ਦਾ ਨਾਂ ਪੂਰੀ ਦੁਨੀਆ 'ਚ ਰੌਸ਼ਨ ਹੋਇਆ, ਉੱਥੇ ਹੀ ਫ਼ਰੀਦਕੋਟ ਅਤੇ ਪੰਜਾਬ ਦਾ ਨਾਂ ਵੀ ਦੇਸ਼-ਵਿਦੇਸ਼ 'ਚ ਚਮਕ ਗਿਆ ਹੈ। ਦਸਮੇਸ਼ ਸੋਲਰ ਐਨਰਜੀ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਸੱਚਰ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਲੋਂ ਸੋਲਰ ਹਾਈਬ੍ਰਿਡ ਪਲਾਂਟ ਵਰਲਡਜ਼ ਹਾਈਐਸਟ ਬਲਕ ਪੈਟਰੋਲੀਅਮ ਡਿਪੂ ਲੇਹ-ਲੱਦਾਖ ਵਿਖੇ ਸੋਲਰ ਪੈਨਲ ਲਾਉਣ ਦੇ ਚੁਣੌਤੀਪੂਰਨ ਕਾਰਜ ਨੂੰ ਸਫ਼ਲਤਾ ਨਾਲ ਕੀਤਾ ਗਿਆ ਹੈ। 

PunjabKesari

11350 ਫੁੱਟ ਦੀ ਉਚਾਈ 'ਤੇ ਉਨ੍ਹਾਂ ਦੀ ਟੀਮ ਨੇ ਸਖ਼ਤ ਮਿਹਨਤ ਕਰਦਿਆਂ ਸੋਲਰ ਪੈਨਲ ਲਾਇਆ ਹੈ। ਜਿਸ ਜਗ੍ਹਾ 'ਤੇ ਇਹ ਪੈਨਲ ਲਾਇਆ ਗਿਆ ਹੈ, ਇਥੇ ਆਮ ਆਦਮੀ ਦਾ ਪਹੁੰਚਣਾ ਮੁਸ਼ਕਲ ਹੈ। ਫਿਰ ਪੈਨਲ ਲਾਉਣ ਲਈ ਸਾਮਾਨ ਨੂੰ ਇੰਨੀ ਉੱਚਾਈ 'ਤੇ ਲਿਜਾਣਾ ਦੂਜੀ ਵੱਡੀ ਚੁਣੌਤੀ ਅਤੇ ਤੀਜੀ ਚੁਣੌਤੀ ਇਸ ਪੈਨਲ ਨੂੰ ਲਾ ਕੇ ਚਾਲੂ ਕਰਨਾ ਸੀ।ਸੱਚਰ ਨੇ ਦੱਸਿਆ ਕਿ ਜਿਸ ਜਗ੍ਹਾ ਪੈਨਲ ਲਾਇਆ ਗਿਆ ਹੈ, ਉੱਥੇ ਸਾਲ 'ਚ ਸਿਰਫ ਚਾਰ ਮਹੀਨੇ ਹੀ ਕੰਮ ਕੀਤਾ ਜਾ ਸਕਦਾ ਹੈ। ਇਸ ਲਈ ਬਹੁਤ ਮੁਸ਼ਕਲ ਨਾਲ ਸਾਡੀ ਕੰਪਨੀ ਦੇ 12 ਯੋਧਿਆਂ ਨੇ 25 ਦਿਨਾਂ 'ਚ ਇਹ ਪੈਨਲ ਲਾ ਕੇ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸ ਦੀ ਉਦਾਹਰਣ ਕਿੱਧਰੇ ਨਹੀਂ ਮਿਲਦੀ। ਸਾਡੀ ਟੀਮ ਵਲੋਂ ਲਏ ਸੁਪਨੇ ਨੂੰ ਸੱਚ ਕਰਨ ਵਾਸਤੇ ਸਾਨੂੰ ਸੋਲਰ ਪੈਨਲ ਦਾ ਸਾਮਾਨ ਹੈਲੀਕਾਪਟਰ ਜ਼ਰੀਏ ਨਿਰਧਾਰਿਤ ਜਗ੍ਹਾ 'ਤੇ ਲਿਜਾਣਾ ਪਿਆ। ਤਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਜਿਸ ਥਾਂ 'ਤੇ ਸੋਲਰ ਪੈਨਲ ਲਾਇਆ ਗਿਆ ਹੈ, ਉੱਥੇ 20 ਤੋਂ 22 ਘੰਟੇ ਲਾਈਟ ਨਹੀਂ ਹੁੰਦੀ। ਇਸ ਲਈ ਸਾਰੀ ਟੀਮ ਲਈ ਪੂਰੀ ਦਲੇਰੀ, ਹਿੰਮਤ ਅਤੇ ਆਤਮ-ਵਿਸ਼ਵਾਸ ਨਾਲ ਇਸ ਪ੍ਰਾਜੈਕਟ ਨੂੰ ਚਲਾਉਣਾ ਮਾਣ ਵਾਲੀ ਗੱਲ ਬਣ ਗਿਆ ਹੈ। 

ਉਨ੍ਹਾਂ ਦੱਸਿਆ ਹੁਣ ਇਸ ਸਥਾਨ 'ਤੇ ਇਕ ਸਾਲ 'ਚ 9 ਤੋਂ 12 ਲੱਖ ਰੁਪਏ ਦੀ ਬੱਚਤ ਹੋਵੇਗੀ। ਇਥੇ ਜਨਰੇਟਰ ਚਲਾਉਣ ਅਤੇ ਕੋਲਾ ਵਰਤਣ ਦੀ ਲੋੜ ਨਹੀਂ ਪਵੇਗੀ, ਸਗੋਂ ਸਾਡੇ ਪ੍ਰਾਜੈਕਟ ਨਾਲ ਇਲੈਕਟ੍ਰਿਕ ਹੀਟਰ ਤੱਕ ਚੱਲ ਪੈਣਗੇ। ਇਸ ਪ੍ਰਾਜੈਕਟ 'ਤੇ ਕਰੀਬ 40 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਨਵੇਂ ਤਜਰਬੇ ਅਤੇ ਸਫ਼ਲਤਾ ਨਾਲ ਸਾਡੀ ਕੰਪਨੀ ਦੀ ਟੀਮ 'ਚ ਭਾਰੀ ਵਾਧਾ ਹੋਇਆ ਹੈ। ਇਸ ਨਾਲ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੁੰਦਾ। ਰਾਹੁਲ ਸੱਚਰ ਨੇ ਦੱਸਿਆ ਦਸਮੇਸ਼ ਸੋਲਰ ਐਨਰਜੀ ਫ਼ਰੀਦਕੋਟ ਵਲੋਂ ਹੁਣ ਤੱਕ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ 'ਚ ਸਫ਼ਲਤਾ ਨਾਲ ਸੋਲਰ ਪੈਨਲ ਲਾ ਕੇ ਦੇਸ਼ ਲਈ ਬਿਜਲੀ ਬਚਾਈ ਜਾ ਰਹੀ ਹੈ। ਸੋਲਰ ਸਿਸਟਮ ਲਾਉਣ ਨਾਲ 90 ਫੀਸਦੀ ਤੱਕ ਬਿਜਲੀ ਸਹਿਜੇ ਹੀ ਬਚ ਜਾਂਦੀ ਹੈ। ਅੰਤ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਉਹ ਆਪਣੇ ਬਿਜ਼ਨੈੱਸ ਦੇ ਨਾਲ-ਨਾਲ ਦੇਸ਼ ਲਈ ਕੀਮਤੀ ਬਿਜਲੀ ਬਚਾ ਰਹੇ ਹਨ, ਵਾਤਾਵਰਣ ਦੀ ਸ਼ੁੱਧਤਾ 'ਚ ਅਹਿਮ ਯੋਗਦਾਨ ਪਾ ਰਹੇ ਹਨ।


rajwinder kaur

Content Editor

Related News