ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਣ ਕਿਸਾਨੀ ਹੋ ਰਹੀ ਤਬਾਹ
Saturday, Jul 20, 2019 - 06:08 AM (IST)

ਬੁਢਲਾਡਾ, (ਬਾਂਸਲ)- ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਰ ਕੇ ਲਗਾਤਾਰ ਕਿਸਾਨੀ ਤਬਾਹ ਹੋ ਰਹੀ ਹੈ। ਇਹ ਸ਼ਬਦ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਬਾਜਵਾ ਨੇ ਕਹੇ। ਉਨ੍ਹਾਂ ਕਿਹਾ ਕਿ ਫਸਲਾਂ ਦਾ ਰੇਟ ਸਹੀ ਨਾ ਮਿਲਣ ਕਰ ਕੇ ਕਿਸਾਨ ’ਤੇ ਲਗਾਤਾਰ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ ਹੈ। ਜਿਸ ਕਰ ਕੇ ਖੁਦਕੁਸ਼ੀਆਂ ਦਾ ਦੌਰ ਵੀ ਘੱਟਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਲਗਾਤਾਰ ਸੋਕੇ ਅਤੇ ਹੁਣ ਭਾਰੀ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ। ਜਥੇਬੰਦੀ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਦੀ ਫਸਲ ਦੇ ਨੁਕਸਾਨ ਦੀ ਤੁਰੰਤ ਗਰਦਾਵਰੀ ਦਾ ਹੁਕਮ ਦਿੱਤਾ ਜਾਵੇ। ਤਾਂ ਜੋ ਫਸਲਾਂ ਦੇ ਨੁਕਸਾਨ ਦੀ ਭਰਵਾਈ ਜਲਦੀ ਕੀਤੀ ਜਾ ਸਕੇ। ਇਸ ਮੌਕੇ ਬਾਬੂ ਸਿੰਘ, ਲਾਭ ਸਿੰਘ, ਮੇਵਾ ਸਿੰਘ, ਮਹਿਲ ਸਿੰਘ, ਗੁਰਦੇਵ ਸਿੰਘ, ਦਿਵਾਨ ਸਿੰਘ, ਕਾਲਾ ਸਿੰਘ, ਜੁਗਰਾਜ ਸਿੰਘ ਆਦਿ ਹਾਜ਼ਰ ਸਨ।