ਅੰਮ੍ਰਿਤਸਰ ਧਮਾਕੇ ਤੋਂ ਬਾਅਦ ਫਿਰੋਜ਼ਪੁਰ ਦੇ ਸੰਤ ਨਿਰੰਕਾਰੀ ਭਵਨਾਂ ਵਧਾਈ ਚੌਕਸੀ
Sunday, Nov 18, 2018 - 03:47 PM (IST)

ਫਿਰੋਜ਼ਪੁਰ (ਸਨੀ) - ਅੰਮ੍ਰਿਤਸਰ ਦੇ ਸੰਤ ਨਿਰੰਕਾਰੀ ਭਵਨ 'ਚ ਧਮਾਕਾ ਹੋਣ ਤੋਂ ਬਾਅਦ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆ 'ਚ ਬਣੇ ਸੰਤ ਨਿਰੰਕਾਰੀ ਭਾਵਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਨ੍ਹਾਂ ਭਵਨਾਂ ਦੇ ਬਾਹਰ ਭਾਰੀ ਮਾਤਰਾ 'ਚ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ ਪਹਿਲਾਂ ਤੋਂ ਹੀ ਹਾਈ ਅਲਰਟ ਜਾਰੀ ਕੀਤਾ ਹੋਇਆ ਸੀ। ਇਸ ਸਬੰਧੀ ਜਾਰੀ ਕੀਤਾ ਗਿਆ ਇਕ ਪੱਤਰ, ਜੋ ਕਾਊਂਟਰ ਇੰਟੈਲੀਜੈਂਸੀ ਦੇ ਡੀ. ਜੀ. ਪੀ. ਨੇ ਪੰਜਾਬ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਦਿੱਤਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ ਪਹਿਲਾਂ ਕਰੀਬ 7 ਅੱਤਵਾਦੀ, ਜੋ ਫਿਰੋਜ਼ਪੁਰ ਦੇ ਇਲਾਕੇ 'ਚ ਲੁੱਕੇ ਹੋਏ ਹਨ ਅਤੇ ਉਹ ਇਸੇ ਰਾਸਤੇ ਤੋਂ ਦਿੱਲੀ ਜਾਣ ਦੀ ਕੋਸ਼ਿਸ਼ ਕਰ ਸਕਦੇ ਹਨ। ਫਿਰੋਜ਼ਪੁਰ ਦਾ ਸਰਹੱਦੀ ਇਲਾਕਾ ਅੰਮ੍ਰਿਤਸਰ ਦੇ ਨੇੜੇ ਹੈ, ਜਿਸ ਕਾਰਨ ਫਿਰੋਜ਼ਪੁਰ ਜ਼ਿਲੇ ਦੇ ਅੰਦਰ ਬਣੇ ਸੰਤ ਨਿਰੰਕਾਰੀ ਭਵਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂਕਿ ਕੋਈ ਹੋਰ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।