ਆਬਕਾਰੀ ਐਕਟ ਅਧੀਨ 46 ਮਾਮਲੇ ਦਰਜ, 60 ਗ੍ਰਿਫ਼ਤਾਰ : DC ਸੰਗਰੂਰ

05/29/2020 7:03:55 PM

ਸੰਗਰੂਰ,(ਸਿੰਗਲਾ) : ਪੰਜਾਬ ਪੁਲਿਸ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਲਾਕਡਾਊਨ ਨੂੰ ਸਫ਼ਲ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ, ਉਥੇ ਹੀ ਨਸ਼ਿਆਂ ਦਾ ਨਜਾਇਜ਼ ਕਾਰੋਬਾਰ ਕਰਨ ਵਾਲਿਆਂ 'ਤੇ ਸ਼ਿਕੰਜਾ ਵੀ ਕੱਸਿਆ ਜਾ ਰਿਹਾ ਹੈ। ਨਜਾਇਜ਼ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਪਾਉਣ ਲਈ ਸੰਗਰੂਰ ਪੁਲਿਸ ਵੱਲੋਂ ਹੁਣ ਤੱਕ ਆਬਕਾਰੀ ਐਕਟ ਅਧੀਨ 46 ਮਾਮਲੇ ਦਰਜ ਕੀਤੇ ਗਏ ਹਨ, ਜਦਕਿ 60 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਧਰ ਬੁੱਧਵਾਰ ਨੂੰ 74.50 ਲੱਖ ਰੁਪਏ ਦੀ ਡਿਊਟੀ ਪੇਡ ਸ਼ਰਾਬ ਦੀ ਵਿਕਰੀ ਹੋਈ ਹੈ, ਜੋ ਪਿਛਲੇ ਸਾਲ ਇਸੇ ਦਿਨ ਨਾਲੋਂ 110 ਫ਼ੀਸਦੀ ਵੱਧ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਆਬਕਾਰੀ ਐਕਟ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ ਕੁੱਲ 46 ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿਚ ਹੁਣ ਤੱਕ 60 ਮੁਲਜ਼ਮਾਂ ਨੂੰ ਗਿਫ੍ਰਤਾਰ ਕੀਤਾ ਜਾ ਚੁੱਕਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਸੀ. ਆਰ. ਪੀ. ਐਫ਼. ਦੀ ਧਾਰਾ ਅਧੀਨ ਕੁੱਲ 110 ਕਲੰਦਰ ਕੱਟੇ ਗਏ ਹਨ ਤੇ 2 ਲੱਖ ਤੱਕ ਦੇ 79 ਜ਼ਮਾਨਤੀ ਬਾਂਡ ਭਰਵਾਏ ਗਏ। ਉਨ੍ਹਾਂ ਕਿਹਾ ਕਿ ਹੁਣ ਤੱਕ ਰਾਈਸ ਸ਼ੈਲਰ, ਗੁਦਾਮ, ਮੈਰਿਜ਼ ਪੈਲੇਸ ਆਦਿ 267 ਥਾਵਾਂ 'ਤੇ ਚੈਕਿੰਗ ਵੀ ਕੀਤੀ ਗਈ ਹੈ।
ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬੁੱਧਵਾਰ ਨੂੰ 74.50 ਲੱਖ ਰੁਪਏ ਦੀ ਡਿਊਟੀ ਪੇਡ ਸ਼ਰਾਬ ਦੀ ਵਿਕਰੀ ਹੋਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 110 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਵੀ 72.74 ਲੱਖ ਰੁਪਏ ਦੀ ਡਿਊਟੀ ਪੇਡ ਸ਼ਰਾਬ ਦੀ ਵਿਕਰੀ ਹੋਈ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਖ਼ਰੀ ਬਚੇ ਸ਼ਰਾਬ ਦੇ ਠੇਕਿਆਂ ਦੇ ਗਰੁੱਪ ਦੀ ਵੀ ਅਲਾਟਮੈਂਟ ਕਰ ਦਿੱਤੀ ਗਈ ਹੈ।


Deepak Kumar

Content Editor

Related News