ਪਰਾਲੀ ਨਾ ਸਾੜਨ ਸਬੰਧੀ ਕੱਢੀ ਗਈ ਵਾਤਾਵਰਨ ਜਾਗਰੂਕਤਾ ਰੈਲੀ
Thursday, Oct 18, 2018 - 11:51 PM (IST)
ਮੰਡੀ ਗੋਬਿੰਦਗੜ,(ਮੱਗੋ)—ਐੱਨ. ਐੱਸ. ਐੱਸ ਦੇ ਗੋਲਡਨ ਜੁਬਲੀ ਵਰੇ ਨੂੰ ਸਮਰਪਿਤ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਤੂਰਾਂ ਵੱਲੋਂ ਵਾਤਾਵਰਣ ਚੇਤਨਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਕਾਲਜ ਕੈਂਪਸ ਤੋਂ ਆਰੰਭ ਕਰਕੇ ਜਲਾਲਪੁਰ, ਸਲਾਣੀ ਅਤੇ ਨਾਲ ਲਗਦੇ ਹੋਰ ਪਿੰਡਾਂ 'ਚ ਲੋਕਾ ਨੂੰ ਪਰਾਲੀ ਨਾਂ ਸਾੜਨ ਲਈ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਬਾਰੇ ਵੀ ਸੁਝਾਅ ਦਿੱਤੇ ਗਏ। ਰੈਲੀ ਦੌਰਾਨ ਐੱਨ. ਐੱਸ. ਐੱਸ ਦੇ ਸਾਰੇ ਵਲੰਟੀਅਰਜ ਨੇ ਹਿੱਸਾ ਲਿਆ। ਇਸ ਮੌਕੇ ਐੱਨ. ਐੱਸ. ਐੱਸ ਪ੍ਰੋਗਰਾਮ ਅਫਸਰ ਪ੍ਰੋਫੈਸਰ ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸਾਫ ਸੁਥਰਾ ਰੱਖਣ ਅਤੇ ਪਰਾਲੀ ਨੂੰ ਸਾੜਨ ਦੇ ਨੁਕਸਾਨ ਬਾਰੇ ਜਾਣੂ ਕਰਵਾਇਆ। ਇਸ ਰੈਲੀ 'ਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਪੂਨਮ ਰਾਣੀ ਅਤੇ ਸਮੂਹ ਸਟਾਫ ਮੈਂਬਰ ਸਾਮਲ ਸਨ।
