ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ-ਵਣ ਰੇਂਜ ਅਫ਼ਸਰ

11/23/2020 4:37:16 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਵਣ ਵਿਭਾਗ ਵੱਲੋਂ ਡੀ.ਐਫ਼.ਓ. ਬਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਜ਼ਿਲ੍ਹੇ 'ਚ ਥਾਂ-ਥਾਂ 'ਤੇ ਪੌਦੇ ਲਗਾਏ ਗਏ ਹਨ ਤੇ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਵੀ ਵਿਭਾਗ ਦੇ ਮੁਲਾਜਮਾਂ ਅਤੇ ਕਰਮਚਾਰੀਆਂ ਵੱਲੋਂ ਸਹੀ ਢੰਗ ਤਰੀਕੇ ਨਾਲ ਕਰਵਾਈ ਜਾ ਰਹੀ ਹੈ। ਉਪਰੋਕਤ ਜਾਣਕਾਰੀ ਵਣ ਰੇਂਜ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਹਰਦੀਪ ਸਿੰਘ ਹੁੰਦਲ ਰੁਪਾਣਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਰੱਖਿਆ ਜਾ ਸਕੇ।

PunjabKesari

ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ, ਯੂਥ ਕਲੱਬਾਂ ਤੇ ਸਮਾਜ ਸੇਵੀ ਸੰਸਥਾਵਾਂ ਆਦਿ ਦੇ ਸਹਿਯੋਗ ਨਾਲ ਪਿਛਲੇ ਸਮੇਂ ਵੀ ਹਜ਼ਾਰਾਂ ਪੌਦੇ ਲਗਾਏ ਗਏ ਸਨ ਤੇ ਸਰਕਾਰੀ ਸਕੀਮ ਤਹਿਤ ਹਰੇਕ ਪਿੰਡ 'ਚ 550 ਬੂਟੇ ਲਗਾਏ ਗਏ ਸਨ। ਇਸ ਤੋਂ ਇਲਾਵਾ ਪੇਂਡੂ ਸੰਪਰਕ ਸੜਕਾਂ, ਵੱਡੀਆਂ ਸੜਕਾਂ, ਨਹਿਰਾਂ, ਕੱਸੀਆਂ, ਰਜਬਾਹਿਆਂ, ਰੇਲਵੇ ਲਾਈਨਾਂ ਆਦਿ ਤੋਂ ਇਲਾਵਾ ਗੁਰਦੁਆਰਿਆਂ, ਸਕੂਲਾਂ ਅਤੇ ਜਲ ਘਰਾਂ ਆਦਿ 'ਚ ਵੀ ਬੂਟੇ ਲਗਵਾਏ ਗਏ ਹਨ। ਇਸ ਮੌਕੇ ਵਣ ਗਾਰਡ ਗੁਰਮੀਤ ਸਿੰਘ ਕੰਡਿਆਰਾ, ਵਣ ਗਾਰਡ ਆਕਾਸ਼ਦੀਪ ਸਿੰਘ ਅਤੇ ਵਣ ਗਾਰਡ ਵਿਕਰਮਪਾਲ ਸਿੰਘ ਵੀ ਮੌਜ਼ੂਦ ਸਨ।


Aarti dhillon

Content Editor

Related News