ਪੀ.ਡਬਲਯੂ.ਡੀ. ਟੈਕਨੀਸ਼ੀਅਨ ਐਂਡ ਦਰਜਾ-4 ਮੁਲਾਜ਼ਮ ਯੂਨੀਅਨ ਦੀ ਹੋਈ ਅਹਿਮ ਮੀਟਿੰਗ

08/09/2018 5:25:33 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ) - ਪੀ.ਡਬਲਯੂ.ਡੀ. ਟੈਕਨੀਸ਼ੀਅਨ ਐਂਡ ਦਰਜਾ-4 ਮੁਲਾਜ਼ਮ ਯੂਨੀਅਨ ਪੰਜਾਬ ਬਰਾਂਚ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਸਥਾਨਕ ਕੋਟਕਪੂਰਾ ਰੋਡ ਸਥਿਤ ਮੇਨ ਵਾਟਰ ਵਰਕਸ ਵਿਖੇ ਮੋਹਰ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ੍ਹਾਂ ਪਿਛਲੇ ਦਿਨੀਂ ਵਿਭਾਗ ਦੇ ਕਲਰਕ ਗੁਰਪ੍ਰੀਤ ਸਿੰਘ ਸੰਧੂ ਅਤੇ ਕਸ਼ਮੀਰ ਸਿੰਘ, ਜੋ ਬਹੁਤ ਹੀ ਛੋਟੀ ਉਮਰ 'ਚ ਇਕ ਹਾਦਸੇ 'ਚ ਅਕਾਲ ਚਲਾਣਾ ਕਰ ਗਏ ਸਨ, ਨੂੰ ਸ਼ਰਧਾਂਜਲੀ ਦਿੱਤੀ। 
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਲੋਕਾਂ ਤੋਂ ਬੁਨਿਆਦੀ ਹੱਕ ਨਾ ਖੋਹੇ ਜਾਣ ਅਤੇ ਜਲ ਸਪਲਾਈ ਸਕੀਮਾਂ ਵਿਭਾਗੀ ਤੌਰ 'ਤੇ ਚਲਾਈਆਂ ਜਾਣ। ਕੱਚੇ ਕਾਮਿਆਂ ਨੂੰ 2016 ਦੇ ਐਕਟ ਅਨੁਸਾਰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ,  ਡੀ.ਏ. ਦਾ ਏਰੀਅਰ ਅਤੇ 1 ਜੁਲਾਈ 2017 ਤੋਂ ਬਣਦਾ ਡੀ.ਏ. ਦਿਤਾ ਜਾਵੇ, ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਤੱਕ 100 ਫੀਸਦੀ ਮਹਿੰਗਾਈ ਭੱਤਾ ਮਰਜ ਕਰਕੇ ਬੇਸਿਕ ਤਨਖਾਹ ਦਿੱਤੀ ਜਾਵੇ, ਮਿਤੀ 01-12-2011 ਦੇ ਸਕੇਲਾਂ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਦਰਜਾ-4 ਕਰਮਚਾਰੀਆਂ ਨੂੰ 14 ਸਾਲਾ ਏ.ਸੀ.ਪੀ. ਲੱਗਣ' ਤੇ 1900 ਗਰੇਡ ਪੇ ਦਿਤਾ ਜਾਵੇ, ਯੋਗ ਕਰਮਚਾਰੀਆਂ ਦੀਆਂ ਤਰੱਕੀਆਂ ਕੀਤੀਆਂ ਜਾਣ ਆਦਿ ਦੀ ਮੰਗ ਕੀਤੀ। ਇਸ ਮੀਟਿੰਗ 'ਚ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਤੱਖੀ, ਬਲਦੇਵ ਸਿੰਘ, ਮੋਹਰ ਸਿੰਘ ਖਾਲਸਾ, ਕੁਲਵੰਤ ਸਰੋਤਾ, ਕਰਨੈਨ ਸਿੰਘ ਸੀਰਵਾਲੀ, ਸੇਵਾ ਸਿੰਘ ਆਦਿ ਵਰਕਰਜ਼ ਹਾਜ਼ਰ ਸਨ।  


Related News