ਚੋਣ ਜ਼ਾਬਤਾ ਲੱਗਦੇ ਹੀ ਕੌਂਸਲ ਨੇ ਹਟਾਏ ਸਿਆਸੀ ਹੋਲਡਿੰਗ ਬੋਰਡ

Saturday, Jan 08, 2022 - 06:21 PM (IST)

ਚੋਣ ਜ਼ਾਬਤਾ ਲੱਗਦੇ ਹੀ ਕੌਂਸਲ ਨੇ ਹਟਾਏ ਸਿਆਸੀ ਹੋਲਡਿੰਗ ਬੋਰਡ

ਬੁਢਲਾਡਾ (ਬਾਂਸਲ) : ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਲੱਗਦਿਆਂ ਹੀ ਨਗਰ ਕੌਂਸਲ ਵੱਲੋਂ ਸ਼ਹਿਰ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਚਾਰ ਲਈ ਲੱਗੇ ਹੋਲਡਿੰਗ ਬੋਰਡਾਂ ਨੂੰ ਤੇਜ਼ੀ ਨਾਲ ਹਟਾ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫਸਰ ਵਿਜੈ ਜਿੰਦਲ ਨੇ ਦੱਸਿਆ ਕਿ ਸ਼ਹਿਰ ਦੀ ਸੁੰਦਰਤਾ ਨੂੰ ਢਾਹ ਲਾ ਰਹੇ ਸਿਆਸੀ ਪਾਰਟੀਆਂ ਦੇ ਹੋਲਡਿੰਗ ਬੋਰਡ ਜੋ ਸਰਕਾਰੀ ਇਮਾਰਤਾਂ, ਜਨਤਕ ਸਰਕਾਰੀ ਥਾਵਾਂ ’ਤੇ ਲੱਗੇ ਹੋਏ ਸਨ ਹਟਾ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਬੋਰਡਾਂ ਨੂੰ ਹਟਾ ਕੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕੀਤੀ ਗਈ ਹੈ। ਇਸ ਮੌਕੇ ’ਤੇ ਕੌਂਸਲਰ ਅਧਿਕਾਰੀ ਧੀਰਜ ਕੱਕੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਕੌਂਸਲ ਕਰਮਚਾਰੀ ਬੋਰਡ ਉਤਾਰਨ ਵਿਚ ਲੱਗੇ ਹੋਏ ਸਨ।


author

Gurminder Singh

Content Editor

Related News