ਸੜਕ ਕਿਨਾਰੇ ਭੇਤਭਰੇ ਹਾਲਾਤ ''ਚ ਮਿਲੀ ਬਜ਼ੁਰਗ ਦੀ ਲਾਸ਼, ਪੁਲਸ ਜਾਂਚ ਸ਼ੁਰੂ

06/22/2022 1:49:59 AM

ਪਟਿਆਲਾ (ਕਮਲਜੀਤ ਕੰਬੋਜ) : ਪਟਿਆਲਾ ਦੇ ਖੰਡਾ ਚੌਕ ਨੇੜੇ ਸੜਕ ਕਿਨਾਰੇ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ, ਜਿਸ ਦੀ ਉਮਰ 75 ਸਾਲ ਦੇ ਕਰੀਬ ਹੈ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਇਕ ਆਟੋ 'ਚ ਰੱਖ ਕੇ ਪੋਸਟਮਾਰਟਮ ਲਈ ਪਟਿਆਲਾ ਦੇ ਮੋਰਚਰੀ ਘਰ ਭੇਜਿਆ। ਪੁਲਸ ਨੇ ਜਦੋਂ ਮ੍ਰਿਤਕ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ 'ਚੋਂ ਇਕ ਆਧਾਰ ਕਾਰਡ ਬਰਾਮਦ ਹੋਇਆ, ਜਿਸ 'ਤੇ ਉਸ ਦਾ ਨਾਂ ਲਾਲ ਬਹਾਦੁਰ ਲਿਖਿਆ ਹੋਇਆ ਸੀ। ਮ੍ਰਿਤਕ ਦਾ ਪਤਾ ਦਰਸ਼ਨ ਨਗਰ ਦੱਸਿਆ ਜਾ ਰਿਹਾ ਹੈ, ਜਿਸ ਥਾਂ ਤੋਂ ਲਾਸ਼ ਮਿਲੀ ਹੈ, ਉਥੇ ਰੋਜ਼ਾਨਾ ਰੇਹੜੀ ਲਗਾਉਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਲਾਸ਼ ਸਵੇਰ ਤੋਂ ਹੀ ਇੱਥੇ ਪਈ ਹੈ, ਸਾਨੂੰ ਇਸ ਬਾਰੇ ਕੁਝ ਨਹੀਂ ਪਤਾ। ਇੱਥੋਂ ਇਕ ਔਰਤ ਲੰਘ ਰਹੀ ਸੀ, ਜਿਸ ਨੇ ਇਸ ਬਾਰੇ ਦੱਸਿਆ।

ਖ਼ਬਰ ਇਹ ਵੀ : ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਗੈਂਗਸਟਰ ਕਰ ਰਹੇ ਧਮਾਕੇਦਾਰ ਖੁਲਾਸੇ, ਪੜ੍ਹੋ TOP 10

ਦੂਜੇ ਪਾਸੇ ਥਾਣਾ ਲਾਹੌਰੀ ਗੇਟ ਦੇ ਏ.ਐੱਸ.ਆਈ. ਨਿਰੰਕਾਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਸੜਕ ਕਿਨਾਰੇ ਬਜ਼ੁਰਗ ਵਿਅਕਤੀ ਦੀ ਲਾਸ਼ ਪਈ ਹੈ, ਅਸੀਂ ਤੁਰੰਤ ਮੌਕੇ 'ਤੇ ਪਹੁੰਚੇ ਅਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਲਈ ਪਟਿਆਲਾ ਦੇ ਮੋਰਚਰੀ ਘਰ ਭੇਜ ਦਿੱਤਾ। ਮ੍ਰਿਤਕ ਦੇ ਪਰਿਵਾਰ ਦਾ ਵੀ ਪਤਾ ਲੱਗ ਚੁੱਕਾ ਹੈ। ਮ੍ਰਿਤਕ ਦੇ ਬੇਟੇ ਦਾ ਕਹਿਣਾ ਹੈ ਕਿ ਬਜ਼ੁਰਗ ਦੀ ਮੌਤ ਸ਼ਰਾਬ ਪੀਣ ਕਾਰਨ ਹੋਈ ਹੈ।

ਇਹ ਵੀ ਪੜ੍ਹੋ : ਦ੍ਰੌਪਦੀ ਮੁਰਮੂ ਹੋਵੇਗੀ ਰਾਸ਼ਟਰਪਤੀ ਚੋਣ 'ਚ NDA ਦੀ ਉਮੀਦਵਾਰ, ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਕੀਤਾ ਐਲਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News