ਮਹਾਨਗਰ ਲੁਧਿਆਣਾ ’ਚ ਬਿਨਾਂ ਰਜਿਸਟ੍ਰੇਸ਼ਨ ਦੌੜ ਰਹੇ ਹਜ਼ਾਰਾਂ ਦੀ ਗਿਣਤੀ ’ਚ ਈ-ਰਿਕਸ਼ਾ
Thursday, Dec 15, 2022 - 04:02 AM (IST)
ਲੁਧਿਆਣਾ (ਰਾਮ/ਮੋਹਿਨੀ) : ਕਰੀਬ 3 ਸਾਲ ਪਹਿਲਾਂ ਮਹਾਨਗਰ ਲੁਧਿਆਣਾ 'ਚ ਈ-ਰਿਕਸ਼ਾ ਦੀ ਗਿਣਤੀ ਕੁਝ ਦਰਜਨਾਂ ਦੇ ਹਿਸਾਬ ਨਾਲ ਸੀ ਪਰ ਬੀਤੇ 2 ਸਾਲਾਂ ਦੇ ਅੰਦਰ ਜ਼ਿਆਦਾਤਰ ਇਲਾਕਿਆਂ ’ਚ ਸੜਕਾਂ ’ਤੇ ਈ-ਰਿਕਸ਼ਾ ਚਲਾਉਣ ਦਾ ਕੰਮ ਆਮ ਹੋ ਗਿਆ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਮਹਾਨਗਰ ਦੀਆਂ ਸੜਕਾਂ ’ਤੇ ਈ-ਰਿਕਸ਼ਾ ਦੌੜ ਰਹੇ ਹਨ ਪਰ ਇਨ੍ਹਾਂ ਦੀ ਬੇਤਹਾਸ਼ਾ ਵਧਦੀ ਗਿਣਤੀ ਹੁਣ ਸ਼ਹਿਰ ਦੀ ਆਵਾਜਾਈ ਲਈ ਮੁਸੀਬਤ ਦਾ ਸਬੱਬ ਬਣਦੀ ਜਾ ਰਹੀ ਹੈ ਕਿਉਂਕਿ ਟ੍ਰਾਂਸਪੋਰਟ ਵਿਭਾਗ ਹੁਣ ਤੱਕ ਇਨ੍ਹਾਂ ਦੇ ਲਈ ਰੂਟ, ਪਰਮਿਟ ਅਤੇ ਸਟਾਪੇਜ ਤੋਂ ਇਲਾਵਾ ਹੋਰ ਨਿਯਮ ਤੈਅ ਨਹੀਂ ਕਰ ਸਕਿਆ, ਜਦੋਂਕਿ ਸਾਰੇ ਵੱਡੇ-ਵੱਡੇ ਸ਼ਹਿਰਾਂ ਵਿੱਚ ਈ-ਰਿਕਸ਼ਾ ਚਲਾਉਣ ਲਈ ਨਿਯਮ ਪਹਿਲਾਂ ਹੀ ਤੈਅ ਹਨ ਪਰ ਵਿਵਸਥਾ ਅਤੇ ਨਿਯਮਾਂ ਦੀ ਕਮੀ 'ਚ ਬਿਹਤਰ ਢੰਗ ਨਾਲ ਈ-ਰਿਕਸ਼ਾ ਚਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਖੋਖਿਆਂ ’ਚੋਂ ਸਿਗਰਟਾਂ ਤੇ ਤੰਬਾਕੂ ਕੱਢ ਕੇ ਸਾੜਨ ਵਾਲੇ ਨਿਹੰਗ ਸਿੰਘ ਗ੍ਰਿਫ਼ਤਾਰ
ਟ੍ਰਾਂਸਪੋਰਟ ਵਿਭਾਗ ਈ-ਰਿਕਸ਼ਾ ਸੰਚਾਲਕਾਂ ਦੇ ਇੰਤਜ਼ਾਰ ਵਿੱਚ ਰਹਿੰਦਾ ਹੈ ਕਿ ਕਦੋਂ ਉਹ ਇਨ੍ਹਾਂ ਦੇ ਦਸਤਾਵੇਜ਼ ਜਮ੍ਹਾ ਕਰਵਾਏ ਤਾਂ ਇਨ੍ਹਾਂ ਦੀ ਰਜਿਸਟ੍ਰੇਸ਼ਨ ਹੋ ਸਕੇ ਪਰ ਵਿਭਾਗ ਆਪਣੇ ਆਧਾਰ ’ਤੇ ਕੁਝ ਵੀ ਕਰਨ ਲਈ ਤਿਆਰ ਨਹੀਂ ਹੈ, ਜਿਸ ਨਾਲ ਵਿਭਾਗ ਦੀ ਸੁਸਤ ਕਾਰਜਪ੍ਰਣਾਲੀ ਤੋਂ ਸਰਕਾਰ ਨੂੰ ਹੋਣ ਵਾਲੇ ਰੈਵੇਨਿਊ ’ਤੇ ਵੀ ਅਸਰ ਪੈ ਰਿਹਾ ਹੈ। ਮਹਾਨਗਰ 'ਚ ਇਨ੍ਹਾਂ ਕਾਰਨ ਸਵੇਰੇ ਅਤੇ ਸ਼ਾਮ ਨੂੰ ਜਾਮ ਦੇ ਹਾਲਾਤ ਬਣਦੇ ਹਨ ਅਤੇ ਦੇਖਣ 'ਚ ਇਹ ਵੀ ਆਇਆ ਕਿ ਕਈ ਥਾਵਾਂ ’ਤੇ ਤਾਂ ਨਾਬਾਲਗ ਵੀ ਇਨ੍ਹਾਂ ਨੂੰ ਚਲਾਉਂਦੇ ਦੇਖੇ ਜਾ ਸਕਦੇ ਹਨ। ਹਾਲਾਂਕਿ ਆਰ. ਟੀ. ਓ. ਜਲਦ ਇਨ੍ਹਾਂ ਲਈ ਨਿਯਮ ਅਤੇ ਵਿਵਸਥਾ ਬਣਾਉਣ ਦੀ ਗੱਲ ਕਹਿ ਰਹੇ ਹਨ ਪਰ ਇਨ੍ਹਾਂ ਦੀ ਵਧਦੀ ਗਿਣਤੀ ਸ਼ਹਿਰ ਦੀ ਆਮ ਟ੍ਰੈਫਿਕ ਲਈ ਮੁਸੀਬਤ ਬਣਦੀ ਜਾ ਰਹੀ ਹੈ ਕਿਉਂਕਿ ਟ੍ਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਸ ਇਨ੍ਹਾਂ ’ਤੇ ਕਾਰਵਾਈ ਨਹੀਂ ਕਰਦੀ।
ਇਹ ਵੀ ਪੜ੍ਹੋ : ਡਲਿਵਰੀ ਦੌਰਾਨ ਮਾਂ ਤੇ ਬੱਚੇ ਦੀ ਮੌਤ, 3 ਦਿਨਾਂ ਤੋਂ ਹਸਪਤਾਲ ਦੇ ਹਾੜੇ ਕੱਢ ਰਿਹਾ ਪਰਿਵਾਰ, ਪੜ੍ਹੋ ਪੂਰਾ ਮਾਮਲਾ
ਅੱਧਿਓਂ ਵੱਧ ਨਹੀਂ ਹਨ ਰਜਿਸਟਰਡ
ਸੂਤਰਾਂ ਦੀ ਮੰਨੀਏ ਤਾਂ ਅੰਕੜਿਆਂ ਮੁਤਾਬਕ ਸ਼ਹਿਰ ’ਚ ਕਰੀਬ 20,000 ਤੋਂ ਵੱਧ ਈ-ਰਿਕਸ਼ਾ ਚਲਾਏ ਜਾ ਰਹੇ ਹਨ। ਇਹ ਗਿਣਤੀ ਹਰ ਮਹੀਨੇ ਵਧਦੀ ਜਾ ਰਹੀ ਹੈ ਪਰ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ’ਚੋਂ ਅੱਧੇ ਵੀ ਰਜਿਟਰਡ ਨਹੀਂ ਹਨ। 60 ਫੀਸਦੀ ਤੋਂ ਵੱਧ ਬਿਨਾਂ ਰਜਿਸਟ੍ਰੇਸ਼ਨ ਦੇ ਹੀ ਦੌੜ ਰਹੇ ਹਨ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੀਆਂ ਕੁਰਸੀਆਂ ਨੂੰ ਅੱਗ ਲਾਉਣ ਦੇ ਮਾਮਲੇ ‘ਤੇ ਬੋਲੇ SGPC ਪ੍ਰਧਾਨ ਧਾਮੀ, ਜਾਣੋ ਕੀ ਕਿਹਾ
ਡੀਲਰ ਨਹੀਂ ਦਿੰਦੇ ਕੋਈ ਜਾਣਕਾਰੀ
ਨਿਯਮ ਅਤੇ ਵਿਵਸਥਾ ਤੈਅ ਨਾ ਹੋਣ ਕਾਰਨ ਮਹਾਨਗਰ ਅਤੇ ਦਿਹਾਤੀ ਇਲਾਕਿਆਂ 'ਚ ਈ-ਰਿਕਸ਼ਾ ਵੇਚਣ ਵਾਲੇ ਡੀਲਰ ਅਤੇ ਏਜੰਸੀਆਂ ਵੀ ਆਰ.ਟੀ.ਓ. ਨੂੰ ਸੇਲ ਹੋਣ ਵਾਲੇ ਈ-ਰਿਕਸ਼ਾ ਦੀ ਕੋਈ ਜਾਣਕਾਰੀ ਜਾਂ ਰਿਕਾਰਡ ਨਹੀਂ ਭੇਜ ਰਹੇ, ਜਿਸ ਕਾਰਨ ਸ਼ਹਿਰ ਅਤੇ ਆਸ-ਪਾਸ ਦੇ ਈ-ਰਿਕਸ਼ਿਆਂ ਦੀ ਗਿਣਤੀ ਵਧਦੀ ਚਲੀ ਜਾ ਰਹੀ ਹੈ ਪਰ ਉਨ੍ਹਾਂ ਦਾ ਕੋਈ ਰਿਕਾਰਡ ਵਿਭਾਗ ਦੇ ਕੋਲ ਮੌਜੂਦ ਨਹੀਂ ਹੈ, ਜਦੋਂਕਿ ਨਿਯਮਾਂ ਦੇ ਮੁਤਾਬਕ ਡੀਲਰਾਂ ਨੂੰ ਇਹ ਜਾਣਕਾਰੀ ਆਰ.ਟੀ.ਓ. ਵਿਭਾਗ ਨੂੰ ਦੇਣੀ ਬਣਦੀ ਹੈ।
ਇਹ ਵੀ ਪੜ੍ਹੋ : ਪੰਜਾਬ ਮੈਰਿਜ ਪੈਲੇਸ ਤੇ ਰਿਜ਼ਾਰਟਸ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਮੰਤਰੀ ਹਰਭਜਨ ਸਿੰਘ ਨਾਲ ਮੁਲਾਕਾਤ
ਪਰਮਿਟ ਅਤੇ ਫਿਟਨੈੱਸ ਜ਼ਰੂਰੀ ਨਹੀਂ
ਅਸਲ 'ਚ ਈ-ਰਿਕਸ਼ਾ ਦੇ ਲਈ ਤਾਂ ਪਰਮਿਟ ਲੈਣ ਦੀ ਨਾ ਤਾਂ ਲੋੜ ਹੁੰਦੀ ਹੈ ਤੇ ਨਾ ਹੀ ਫਿਟਨੈੱਸ ਕਰਵਾਉਣ ਦੀ। ਇਸ ਦੇ ਬਾਵਜੂਦ ਈ-ਰਿਕਸ਼ਾ ਸੰਚਾਲਕ ਆਪਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਆਰ.ਟੀ.ਓ. ਵਿੱਚ ਨਹੀਂ ਕਰਵਾਉਂਦੇ ਅਤੇ ਖਰੀਦਣ ਤੋਂ ਬਾਅਦ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਇਲਾਕੇ ਵਿੱਚ ਚਲਾਉਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਸੜਕਾਂ ’ਤੇ ਜਾਮ ਅਤੇ ਹਾਦਸਿਆਂ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਅਮਰਦੀਪ ਸਿੰਘ ਕਲਰਕ ਆਰ.ਟੀ.ਓ. ਵਿਭਾਗ ਦਾ ਕਹਿਣਾ ਹੈ ਕਿ ਜੋ ਈ-ਰਿਕਸ਼ਾ ਬਿਨਾਂ ਰਜਿਸਟ੍ਰੇਸ਼ਨ ਤੋਂ ਸੜਕਾਂ ’ਤੇ ਦੌੜ ਰਹੇ ਹਨ, ਟ੍ਰੈਫਿਕ ਪੁਲਸ ਉਨ੍ਹਾਂ ਦੇ ਬਣਦੇ ਚਲਾਨ ਕੱਟ ਰਹੀ ਹੈ ਅਤੇ ਜੋ ਡੀਲਰ ਆਰ.ਟੀ.ਓ. ਵਿਭਾਗ ਦੇ ਕੋਲ ਇਨ੍ਹਾਂ ਰਿਕਸ਼ਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਭੇਜਦੇ ਹਨ, ਉਨ੍ਹਾਂ ਦਾ ਰਿਕਾਰਡ ਵਿਭਾਗ ਦੇ ਕੋਲ ਹੁੰਦਾ ਹੈ। ਨਿਯਮਾਂ ਮੁਤਾਬਕ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।