ਛਾਪੇਮਾਰੀ ਦੌਰਾਨ 350 ਲਿਟਰ ਲਾਹਣ ਸਮੇਤ 1 ਗ੍ਰਿਫਤਾਰ, 1 ਫਰਾਰ
Monday, Aug 05, 2019 - 12:16 AM (IST)

ਬਾਲਿਆਂਵਾਲੀ (ਸ਼ੇਖਰ)-ਥਾਣਾ ਬਾਲਿਆਂਵਾਲੀ ਦੀ ਪੁਲਸ ਨੇ ਡਿੱਖ ਪਿੰਡ 'ਚ ਛਾਪੇਮਾਰੀ ਦੌਰਾਨ 1 ਵਿਅਕਤੀ ਨੂੰ 350 ਲਿਟਰ ਲਾਹਣ ਸਮੇਤ ਗ੍ਰਿਫਤਾਰ ਕੀਤਾ ਹੈ ਜਦਕਿ ਦੂਸਰਾ ਫਰਾਰ ਹੋ ਗਿਆ। ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਪਿੰਡ ਢੱਡੇ ਦੇ ਬੱਸ ਸਟੈਂਡ 'ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਗੁਪਤ ਸੂਚਨਾ 'ਤੇ ਪਿੰਡ ਡਿੱਖ ਦੇ ਮਨਜੀਤ ਸਿੰਘ ਤੇ ਕਾਲੀ ਦੇ ਘਰ ਛਾਪੇਮਾਰੀ ਕੀਤੀ ਤਾਂ ਉਕਤ ਦੋਵਾਂ ਮੁਲਜ਼ਮਾਂ ਦੇ ਘਰੋਂ 350 ਲਿਟਰ ਲਾਹਣ ਬਰਾਮਦ ਹੋਈ। ਇਸ ਦੌਰਾਨ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਕਾਲੀ ਮੈਂਬਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮੁਖੀ ਸ਼ਿਵ ਚੰਦ ਨੇ ਕਿਹਾ ਕਿ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।