ਅਪ੍ਰੈਲ-ਜੂਨ ਦੌਰਾਨ ਬਿਨਾਂ ਰੇਲ ਟਿਕਟ ਯਾਤਰੀਆਂ ਤੋਂ 15.3 ਕਰੋੜ ਰੁਪਏ ਜੁਰਮਾਨਾ ਵਸੂਲਿਆ

Wednesday, Jul 06, 2022 - 07:03 PM (IST)

ਅਪ੍ਰੈਲ-ਜੂਨ ਦੌਰਾਨ ਬਿਨਾਂ ਰੇਲ ਟਿਕਟ ਯਾਤਰੀਆਂ ਤੋਂ 15.3 ਕਰੋੜ ਰੁਪਏ ਜੁਰਮਾਨਾ ਵਸੂਲਿਆ

ਜੈਤੋ (ਰਘੂਨੰਦਨ ਪਰਾਸ਼ਰ) ਰੇਲ ਗੱਡੀਆਂ 'ਚ ਅਣਅਧਿਕਾਰਤ ਸਵਾਰੀਆਂ ਦੇ ਇਸ ਰੁਝਾਨ ਨੂੰ ਰੋਕਣ ਲਈ ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਰੇਲ ਮੰਡਲ ਦੀ ਟਿਕਟ ਚੈਕਿੰਗ ਟੀਮ ਵੱਲੋਂ ਰੇਲ ਗੱਡੀਆਂ 'ਚ ਲਗਾਤਾਰ ਟਿਕਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜੂਨ, 2022 ਦੌਰਾਨ ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਦੁਆਰਾ ਕੁੱਲ 54,957 ਯਾਤਰੀ ਰੇਲ ਗੱਡੀਆਂ 'ਚ ਬਿਨਾਂ ਟਿਕਟ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 3.85 ਕਰੋੜ ਰੁਪਏ ਦਾ ਮਾਲੀਆ ਵਸੂਲਿਆ ਗਿਆ।

ਫ਼ਿਰੋਜ਼ਪੁਰ ਰੇਲ ਮੰਡਲ ਦੀ ਟਿਕਟ ਚੈਕਿੰਗ ਟੀਮ ਨੇ ਇਸ ਸਾਲ 2022 ਦੀ ਪਹਿਲੀ ਤਿਮਾਹੀ ਯਾਨੀ ਅਪ੍ਰੈਲ ਤੋਂ ਜੂਨ ਦੌਰਾਨ ਲਗਭਗ 15.03 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਕੇ ਰਿਕਾਰਡ ਬਣਾਇਆ ਹੈ। ਰੇਲ ਗੱਡੀਆਂ 'ਚ ਬਿਨਾਂ ਟਿਕਟ ਸਫ਼ਰ ਕਰਨ ਕਾਰਨ ਹੋਣ ਵਾਲੇ ਮਾਲੀਏ ਦੇ ਨੁਕਸਾਨ 'ਤੇ ਸੀਨੀਅਰ ਅਧਿਕਾਰੀ ਤਿੱਖੀ ਨਜ਼ਰ ਰੱਖ ਰਹੇ ਹਨ। ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ 'ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੈਕਸੀਕੋ ਦੇ ਵਾਤਾਵਰਣ ਮੰਤਰਾਲਾ ਨੇ ਔਡੀ ਸੋਲਰ ਪਲਾਂਟ ਲਈ ਪਰਮਿਟ ਤੋਂ ਕੀਤਾ ਇਨਕਾਰ

ਇਸ ਦੇ ਨਤੀਜੇ ਵਜੋਂ ਜੂਨ ਮਹੀਨੇ 'ਚ 327 ਯਾਤਰੀਆਂ ਤੋਂ ਸਟੇਸ਼ਨ ਕੰਪਲੈਕਸ (ਐਂਟੀ-ਲਿਟਰਿੰਗ ਐਕਟ) 'ਚ ਕੂੜਾ ਸੁੱਟਣ ਕਾਰਨ 55,650 ਰੁਪਏ ਵਸੂਲੇ ਗਏ। ਫਿਰੋਜ਼ਪੁਰ ਰੇਲ ਮੰਡਲ ਪ੍ਰਬੰਧਕ ਡਾ.ਸੀਮਾ ਸ਼ਰਮਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ 'ਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ 'ਚ ਸੁਧਾਰ ਕਰਨਾ ਅਤੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਰੇਲਵੇ ਯਾਤਰੀਆਂ ਤੋਂ ਜੁਰਮਾਨੇ ਦੀ ਵਸੂਲੀ ਕਰਨਾ ਹੈ ਤਾਂ ਜੋ ਉਹ ਭਵਿੱਖ 'ਚ ਅਸੁਵਿਧਾ ਤੋਂ ਬਚਣ ਲਈ ਸਹੀ ਅਤੇ ਵੈਧ ਰੇਲਵੇ ਟਿਕਟਾਂ ਨਾਲ ਸਫ਼ਰ ਕਰ ਸਕਣ।

ਇਹ ਵੀ ਪੜ੍ਹੋ : UK 'ਚ ਪੈਟਰੋਲ ਪੰਪਾਂ ਦੀਆਂ ਕੀਮਤਾਂ ਵਧਣ ਕਾਰਨ ਈਂਧਨ ਦੀ ਚੋਰੀ 'ਚ ਹੋਇਆ 61 ਫੀਸਦੀ ਵਾਧਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News