ਰੂਸ-ਯੂਕਰੇਨ ਜੰਗ ਕਾਰਨ ਖਾੜੀ ਦੇਸ਼ਾਂ ''ਚ ਫਾਜ਼ਿਲਕਾ ਬਾਸਮਤੀ ਦੀ ਮੰਗ ਵਧੀ, 35 ਕੰਪਨੀਆਂ ਨੇ ਮੰਡੀ ''ਚ ਲਾਏ ਡੇਰੇ

Monday, Oct 30, 2023 - 02:31 PM (IST)

ਰੂਸ-ਯੂਕਰੇਨ ਜੰਗ ਕਾਰਨ ਖਾੜੀ ਦੇਸ਼ਾਂ ''ਚ ਫਾਜ਼ਿਲਕਾ ਬਾਸਮਤੀ ਦੀ ਮੰਗ ਵਧੀ, 35 ਕੰਪਨੀਆਂ ਨੇ ਮੰਡੀ ''ਚ ਲਾਏ ਡੇਰੇ

ਫਾਜ਼ਿਲਕਾ- ਰੂਸ-ਯੁਕਰੇਨ ਜੰਗ ਕਾਰਨ ਇਸ ਸਾਲ ਯੂਕਰੇਨ 'ਚ ਬਾਸਮਤੀ ਦੀ ਫ਼ਸਲ ਨਾ-ਮਾਤਰ ਰਹੀ ਹੈ। ਇਸ ਕਾਰਨ ਭਾਰਤ ਦੀ ਬਾਸਮਤੀ ਦੀ ਮੰਗ ਦੁਨੀਆ ਭਰ ਵਿੱਚ ਕਾਫੀ ਵਧ ਗਈ ਹੈ। ਅਜਿਹੀ ਸਥਿਤੀ 'ਚ ਬਾਸਮਤੀ ਚੌਲ ਵੇਚਣ ਵਾਲੀਆਂ ਕਈ ਨਾਮੀ ਕੰਪਨੀਆਂ ਇੱਥੋਂ ਦੀ ਬਾਸਮਤੀ ਖ਼ਰੀਦ ਰਹੀਆਂ ਹਨ। ਪਿਛਲੇ 5 ਦਿਨਾਂ ਦੌਰਾਨ ਬਾਸਮਤੀ ਦੇ ਭਾਅ 'ਚ ਹਰ ਰੋਜ਼ 100-150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋ ਰਿਹਾ ਹੈ। ਸਭ ਤੋਂ ਵਧੀਆ ਕਿਸਮ ਦੀ ਬਾਸਮਤੀ 1121 ਹੈ। ਇਸ ਦੀ ਫ਼ਸਲ ਦੀ ਕਟਾਈ ਬੇਮੌਸਮੀ ਬਰਸਾਤ ਕਾਰਨ ਲੇਟ ਹੋ ਰਹੀ ਹੈ, ਜਿਸ ਕਾਰਨ ਬਾਸਮਤੀ ਦੇ ਰੇਟ ਦਿਨੋਂ ਦਿਨ ਵੱਧ ਰਹੇ ਹਨ। ਇਸ ਵਾਰ ਕਿਸਾਨਾਂ ਨੂੰ ਚੰਗਾ ਮੁਨਾਫਾ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਜਾ ਰਹੀ ਕੁੜੀ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ

ਚੰਗਾ ਰੇਟ ਮਿਲਣ ਤੋਂ ਬਾਅਦ ਪੰਜਾਬ ਦੇ ਕਿਸਾਨ ਵੀ ਖੁਸ਼ 

ਫਾਜ਼ਿਲਕਾ ਮਾਰਕੀਟ ਕਮੇਟੀ ਦੇ ਸਕੱਤਰ ਮਨਦੀਪ ਰਹੇਜਾ ਨੇ ਦੱਸਿਆ ਕਿ ਸਥਾਨਕ ਮੰਡੀ 'ਚ ਬਾਸਮਤੀ ਦੀ ਚੰਗੀ ਕੁਆਲਿਟੀ ਹੋਣ ਕਾਰਨ ਦੁਨੀਆ ਭਰ 'ਚ ਝੋਨਾ ਸਪਲਾਈ ਕਰਨ ਵਾਲੀਆਂ 35 ਨਾਮਵਰ ਕੰਪਨੀਆਂ ਵਧੀਆ ਭਾਅ ’ਤੇ ਝੋਨਾ ਖ਼ਰੀਦ ਰਹੀਆਂ ਹਨ। ਕਿਸਾਨਾਂ ਨੇ ਦੱਸਿਆ ਕਿ ਰੇਟ 5000 ਰੁਪਏ ਤੱਕ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ-  ਲਖਬੀਰ ਲੰਡਾ ਨੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੋਂ ਮੰਗੀ ਫ਼ਿਰੌਤੀ, ਕਿਹਾ-20 ਲੱਖ ਦੇ ਨਹੀਂ ਤਾਂ ਮਾਰਿਆ ਜਾਵੇਂਗਾ

ਅੰਤਰਰਾਸ਼ਟਰੀ ਮੰਡੀ 'ਚ ਬਾਸਮਤੀ ਦੀਆਂ ਕੀਮਤਾਂ 'ਚ ਵਾਧੇ ਦੇ 3 ਕਾਰਨ

ਪਹਿਲਾ ਕਾਰਨ ਹੈ ਕਿ ਯੂਕਰੇਨ ਇੱਕ ਵੱਡਾ ਨਿਰਯਾਤਕ ਹੈ ਪਰ ਜੰਗ ਕਾਰਨ ਉੱਥੇ ਉਤਪਾਦਨ ਨਹੀਂ ਹੋ ਸਕਿਆ।
ਦੂਜਾ ਕਾਰਨ ਹੈ ਕਿ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਖ਼ਰਾਬ ਹਨ, ਹੜ੍ਹਾਂ ਕਾਰਨ ਬਾਸਮਤੀ ਦੀ ਪੈਦਾਵਾਰ ਨਹੀਂ ਹੋਈ।
ਤੀਸਰਾ ਕਾਰਨ ਹੈ ਕਿ ਭਾਰਤ ਸਰਕਾਰ ਨੇ ਕੁਝ ਕੀਟਨਾਸ਼ਕਾਂ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਕਾਰਨ ਭਾਰਤ ਦੀਆਂ ਬਾਸਮਤੀ 'ਤੇ ਚੰਗਾ ਸੁਧਾਰ ਹੋਇਆ ਹੈ। ਖਾੜੀ ਦੇਸ਼ਾਂ 'ਚ ਮੰਗ ਵਧੀ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਸ਼ਰੇਆਮ ਰਸਤੇ 'ਚ ਨੌਜਵਾਨ ਨੂੰ ਵੱਢਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News