ਵਿਆਹ ਤੋਂ ਚਾਰ ਦਿਨ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ

Sunday, Apr 21, 2019 - 01:35 AM (IST)

ਚੰਡੀਗੜ੍ਹ, (ਹਾਂਡਾ)— ਜ਼ੀਰਕਪੁਰ ਦੇ ਪਭਾਤ ਇਲਾਕੇ 'ਚ 26 ਸਾਲਾ ਨਵੇਂ ਵਿਆਹੇ ਨੌਜਵਾਨ ਨੇ ਆਪਣੇ ਹੀ ਘਰ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਜ਼ੀਰਕਪੁਰ ਦੇ ਪਿੰਡ ਪਭਾਤ ਦੀ ਹੈ, ਜਿਥੇ ਕੁਝ ਦਿਨ ਪਹਿਲਾਂ ਹੀ ਜੋਗਿੰਦਰ ਸਿੰਘ ਦੇ ਵਿਆਹ ਕਾਰਨ ਘਰ 'ਚ ਰੌਣਕ ਲੱਗੀ ਸੀ। ਗੀਤ-ਸੰਗੀਤ ਚੱਲ ਰਿਹਾ ਸੀ ਪਰ ਉਸ ਸਮੇਂ ਪਿੰਡ ਵਿਚ ਸੰਨਾਟਾ ਛਾ ਗਿਆ ਜਦੋਂ ਜੋਗਿੰਦਰ ਨੇ ਘਰ ਦੀ ਦੂਸਰੀ ਮੰਜ਼ਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਤੇ ਘਟਨਾ ਸਥਾਨ 'ਤੋਂ ਕੋਈ ਵੀ ਸੁਸਾਈਡ ਨੋਟ ਪ੍ਰਾਪਤ ਨਹੀਂ ਹੋਇਆ ਹੈ।


KamalJeet Singh

Content Editor

Related News