ਜ਼ੀਰਾ: ਡੀ.ਐੱਸ.ਪੀ. ਵੱਲੋਂ ਚਾਰ ਥਾਣਿਆਂ ਦੀ ਪੁਲਸ ਲੈ ਕੇ ਨਸ਼ਾ ਤਸਕਰਾਂ ’ਤੇ ਕੀਤੀ ਗਈ ਵੱਡੀ ਰੇਡ

Saturday, Nov 13, 2021 - 12:35 PM (IST)

ਜ਼ੀਰਾ: ਡੀ.ਐੱਸ.ਪੀ. ਵੱਲੋਂ ਚਾਰ ਥਾਣਿਆਂ ਦੀ ਪੁਲਸ ਲੈ ਕੇ ਨਸ਼ਾ ਤਸਕਰਾਂ ’ਤੇ ਕੀਤੀ ਗਈ ਵੱਡੀ ਰੇਡ

ਜ਼ੀਰਾ (ਸਤੀਸ਼): ਜ਼ੀਰਾ ਸ਼ਹਿਰ ਅੰਦਰ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਅੱਜ ਸਵੇਰੇ ਤੜਕਸਾਰ ਮੂੰਹ ਹਨ੍ਹੇਰੇ ਡੀ.ਐੱਸ.ਪੀ. ਜ਼ੀਰਾ ਅਤੁਲ ਸੋਨੀ ਵਲੋਂ ਚਾਰ ਥਾਣਿਆਂ ਦੀ ਪੁਲਸ ਨਾਲ ਇਨ੍ਹਾਂ ਤਸਕਰਾਂ ਦੇ ਘਰਾਂ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ ਕਈ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਮਾਨਯੋਗ ਡੀ.ਜੀ.ਪੀ. ਪੰਜਾਬ ਅਤੇ ਐੱਸ.ਐੱਸ.ਪੀ. ਫ਼ਿਰੋਜ਼ਪੁਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਅੱਜ ਜ਼ੀਰਾ ਸ਼ਹਿਰ ਦੀਆਂ ਬਸਤੀਆਂ ਦੇ ਵਿਚ ਰੇਡ ਕੀਤੀ ਗਈ ਹੈ ਅਤੇ ਕੁਝ ਨਸ਼ਾ ਤਸਕਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਜਿਨ੍ਹਾਂ ਪਾਸੋਂ ਵੱਡੀ ਰਿਕਵਰੀ ਹੋਣ ਦੀ ਉਮੀਦ ਹੈ।


author

Shyna

Content Editor

Related News