ਕਰਨਲ ਡੀ.ਐੱਸ. ਪੀ. ਗਰੇਵਾਲ ਨੇ ਹਵਾਈ ਫੌਜ ਨੂੰ ਦਿੱਤੀ ਵਧਾਈ (ਵੀਡੀਓ)
Tuesday, Feb 26, 2019 - 01:33 PM (IST)
ਲੁਧਿਆਣਾ (ਨਰਿੰਦਰ)—ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ 'ਚ ਜਾ ਕੇ ਹਵਾਈ ਹਮਲਾ ਕਰਕੇ ਦਹਿਸ਼ਤਗਰਦਾ ਤੋਂ ਇਸ ਦਾ ਬਦਲਾ ਲਿਆ ਹੈ। ਭਾਰਤੀ ਹਵਾਈ ਫੌਜ ਦੇ ਮਿਰਾਜ 2000 ਨੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਨੇਸਤੋ ਨਾਬੂਦ ਕਰ ਦਿੱਤਾ। ਇਸ ਸਬੰਧੀ ਲੁਧਿਆਣਾ 'ਚ ਰਹਿੰਦੇ ਕਰਨਲ ਡੀ ਐੱਸ ਗਰੇਵਾਲ ਨੇ ਹਵਾਈ ਫੌਜ ਨੂੰ ਇਸ ਆਪ੍ਰੇਸ਼ਨ ਲਈ ਵਧਾਈ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਹ ਹਵਾਈ ਫੌਜ ਦੀ ਵੱਡੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸਖ਼ਤ ਲੋੜ ਸੀ ਅਤੇ ਭਾਰਤੀ ਫੌਜ ਅਜਿਹੇ ਆਪ੍ਰੇਸ਼ਨ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ।